
ਅੰਮ੍ਰਿਤਸਰ (ਰਾਘਵ): ਬੀਤੇ ਦਿਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਵੱਡੇ ਫੈਸਲੇ ਲਏ ਹਨ। ਜਿਸ 'ਚ ਅਹਿਮ ਫੈਸਲਾ ਹੈ ਕਿ ਸਿੰਧੂ ਜਲ ਸਮਝੌਤਾ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਟਾਰੀ ਵਾਹਗਾ ਬਾਰਡਰ 'ਤੇ ਆਵਾਜਾਈ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਦੇ ਸੈਲਾਨੀਆਂ ਦੇ ਜੋ ਵੀਜ਼ਾ ਲੱਗੇ ਸਨ ਉਨ੍ਹਾਂ ਨੂੰ 48 ਘੰਟਿਆਂ 'ਚ ਵਾਪਸ ਜਾਣ ਦੀ ਕਾਲ ਦਿੱਤੀ ਗਈ ਹੈ।
ਇਸ ਦੌਰਾਨ ਅਟਾਰੀ ਵਾਹਗਾ 'ਤੇ ਵੱਡੀ ਗਿਣਤੀ 'ਚ ਫੌਜ ਤਾਇਨਾਤ ਕੀਤੀ ਗਈ ਹੈ। ਜਿਹੜੇ ਸੈਲਾਨੀ ਅਕਸਰ ਰਿਟ੍ਰੀਟ ਸੈਰਾਮਨੀ ਵੇਖਣ ਲਈ ਆ ਰਹੇ ਸਨ ਹੁਣ ਉਨ੍ਹਾਂ ਇੱਥੋਂ ਹੀ ਵਾਪਸ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਸੈਲਾਨੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦਾ ਇਹ ਫੈਸਲਾ ਵਧੀਆ ਹੈ। ਪਹਿਲਗਾਮ 'ਚ ਜੋ ਕੁਝ ਹੋਇਆ ਹੈ ਉਸ ਨੂੰ ਵੇਖਦੇ ਹੋਏ ਸਖ਼ਤ ਫੈਸਲਾ ਲੈਣਾ ਜ਼ਰੂਰੀ ਹੈ।