ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਦੇ ਸਕੂਲਾਂ ਵਲੋਂ ਕਿਤਾਬ ਤੇ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ। ਦੱਸਿਆ ਜਾ ਰਿਹਾ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਸ਼ਿਕਾਇਤ ਦਰਜ਼ ਕਰਵਾਉਣ ਲਈ ਜਾਰੀ ਈਮੇਲ 'ਤੇ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ। ਸਿੱਖਿਆ ਮੰਤਰੀ ਨੇ ਕਿਹਾ ਬੀਤੀ ਦਿਨੀਂ ਈਮੇਲ 'ਤੇ 1600 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਜਿਨ੍ਹਾਂ ਦੀ ਜਾਂਚ ਲਈ ਸਿੱਖਿਆ ਮੰਤਰੀ ਟਾਸ੍ਕ ਫੋਰਸ ਨੂੰ ਭੇਜ ਦਿੱਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਟਾਸ੍ਕ ਫੋਰਸ ਸਕੂਲਾਂ 'ਚ ਜਾ ਕੇ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰੇਗੀ। ਸਿੱਖਿਆ ਮੰਤਰੀ ਬੈਂਸ ਨੇ ਕਿਹਾ CM ਮਾਨ ਦੇ ਆਦੇਸ਼ਾ ਮੁਤਾਬਕ ਸੂਬੇ 'ਚ ਸਿੱਖਿਆ ਦੇ ਨਾਮ 'ਤੇ ਲੁੱਟ ਨਹੀ ਕਰਨ ਦਿੱਤੀ ਜਾਵੇਗੀ ।ਸੂਬੇ ਦੇ ਹੁਣ ਤੱਕ 30 ਸਕੂਲਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਨੋਟਿਸ ਜਾਰੀ ਕੀਤੇ ਗਏ ਹਨ । ਇਨ੍ਹਾਂ 'ਚ ਹੁਸ਼ਿਆਰਪੁਰ ਜ਼ਿਲੇ ਦੇ ਜਵਾਹਨਰ ਨਵੋਦਿਆ ਵਿਦਿਆਲਾ , ਲੁਧਿਆਲਾ ਜ਼ਿਲ੍ਹੇ ਦੇ ਸੇਕਰਡ ਹਾਰਟ ਪਬਲਿਕ ਸਕੂਲ ਸਮੇਤ ਹੋਰ ਵੀ ਕਈ ਸਕੂਲ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਸਿੱਖਿਆ ਮੰਤਰੀ ਨੇ ਈਮੇਲ [email protected] ਜਾਰੀ ਕੀਤੀ ਗਈ ਸੀ ।