by simranofficial
ਚੰਡੀਗੜ੍ਹ (ਐਨ. ਆਰ. ਆਈ ):-ਪੰਜਾਬ ਸਰਕਾਰ ਵਲੋਂ ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਮੌਕੇ ਤੇ 31 ਅਕਤੂਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ,ਪੰਜਾਬ ਸਰਕਾਰ ਨੇ 'ਨੈਗੋਸ਼ਿਏਬਲ ਇੰਸਟਰੂਮੈਂਟਸ ਐਕਟ, 1981' ਤਹਿਤ ਇਹ ਐਲਾਨ ਕੀਤਾ ਹੈ , ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਪੰਜਾਬ) ਦੀ ਬੇਨਤੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਅਕਤੂਬਰ ਨੂੰ ਜਨਤਕ ਛੁੱਟੀ ਦੇ ਐਲਾਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। 23 ਦਸੰਬਰ 2019 ਨੂੰ ਜਨਤਕ ਛੁੱਟੀਆਂ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੰ. 6/5/2019-2PP3/1199 'ਚ ਮਹਾਸ਼ਿਵਰਾਤਰੀ, ਰਾਮ ਨੌਮੀ ਤੇ ਜਨਮ ਅਸ਼ਟਮੀ ਨੂੰ ਤਾਂ ਸ਼ਾਮਲ ਕੀਤਾ ਗਿਆ ਸੀ ਪਰ ਮਹਾਰਿਸ਼ੀ ਵਾਲਮੀਕਿ ਜੈਅੰਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਹੁਣ ਇਹ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ ,ਹੁਣ ਆਨੰਦ ਦੇ ਨਾਲ ਮਹਾਰਿਸ਼ੀ ਵਾਲਮੀਕਿ ਜੈਅੰਤੀ ਮਨਾਈ ਜਾ ਸਕਦੀ ਹੈ |