
ਸੁਲਤਾਨਪੁਰ ਲੋਧੀ (ਨੇਹਾ): ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਸ਼ੁੱਕਰਵਾਰ ਸਵੇਰੇ ਇਕ ਗਾਰਮੈਂਟਸ ਕੱਪੜਿਆਂ ਦੇ ਸ਼ੋਅਰੂਮ ਨੂੰ ਅੱਗ ਲੱਗਣ ਦੀ ਖਬਰ ਨਾਲ ਪੂਰੇ ਸ਼ਹਿਰ 'ਚ ਸਨਸਨੀ ਫੈਲ ਗਈ। ਆਰੀਆ ਸਮਾਜ ਚੌਕ ਤੋਂ ਸਿੰਘ ਭਵਾਨੀ ਮੰਦਰ ਰੋਡ 'ਤੇ ਸਥਿਤ ਗਲੈਮ ਗਰਲਜ਼ ਸ਼ੋਅਰੂਮ 'ਚ ਸਵੇਰੇ ਸਵਾ 6 ਵਜੇ ਧੂੰਆਂ ਨਿਕਲਦਾ ਵੇਖ ਕੇ ਨੇੜੇ ਮਹੱਲਾ ਟੰਡਨਾ ਵਾਸੀ ਡਾ, ਦੀਪਕ ਧੀਰ, ਫੀਜੀਓਥਰੇਪੀ ਮਾਸਟਰ ਦੀਪਕ ਟੰਡਨ ਨੇ ਵੇਖਿਆ ਤਾਂ ਤੁਰੰਤ ਸ਼ੋਅਰੂਮ ਮਾਲਕ ਦੀਪਕ ਨਾਰੰਗ ਨੂੰ ਫੋਨ ਕੀਤਾ। ਉਧਰ, ਸ਼ੋਅਰੂਮ ਮਾਲਕ ਦੀਪਕ ਨਾਰੰਗ ਕੱਪੜਿਆਂ ਦੀ ਖਰੀਦੋ-ਫਰੋਖਤ ਲਈ ਦਿੱਲੀ ਗਿਆ ਹੋਇਆ ਸੀ। ਭਰਾ ਸਾਹਿਲ ਨਾਰੰਗ ਤੇ ਹੋਰ ਪਰਿਵਾਰਕ ਮੈਂਬਰ ਰਾਜੂ ਮਨਚੰਦਾ ਤੁਰੰਤ ਮੌਕੇ 'ਤੇ ਪਹੁੰਚੇ। ਸ਼ੋਅਰੂਮ ਦੇ ਅੰਦਰ ਧੂੰਆਂ ਨਿਕਲਦਾ ਵੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਤੁਰੰਤ ਹੀ ਮੌਕੇ 'ਤੇ ਪਹੁੰਚ ਗਈਆਂ।