Punjab: ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

by nripost

ਲਹਿਰਾਗਾਗਾ (ਨੇਹਾ): ਨੇੜਲੇ ਪਿੰਡ ਢੀਂਡਸਾ ਦੇ ਕਿਸਾਨ ਬੂਟਾ ਸਿੰਘ ਪਿੰਡ ਢੀਂਡਸਾ ਨੇ ਆਰਥਿਕ ਤੰਗੀ ਕਾਰਨ ਆਪਣੇ ਘਰ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਬੂਟਾ ਸਿੰਘ ਆਰਥਿਕ ਤੰਗੀ ਕਾਰਨ ਪਿਛਲੇ ਕੁਝ ਦਿਨ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਅੱਜ ਨੂੰ ਆਪਣੇ ਘਰ ਵਿਚ ਕੋਈ ਕੀੜਮਾਰ ਦਵਾਈ ਪੀ ਲਈ। ਪਤਾ ਲੱਗਣ ’ਤੇ ਉਸ ਨੂੰ ਇਲਾਜ ਲਈ ਇੱਕ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

ਵਾਰਸਾਂ ਮੁਤਾਬਕ ਉਹ ਕਰਜ਼ੇ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਵਾਰਿਸਾਂ ਨੇ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ ਅਤੇ ਪੁਲੀਸ ਕੋਲ ਰਿਪੋਰਟ ਕਰ ਦਿੱਤੀ ਹੈ। ਬੂਟਾ ਸਿੰਘ ਆਪਣੇ ਪਿੱਛੇ ਪਤਨੀ, ਇਕ ਪੁੱਤਰ, ਇੱਕ ਧੀ ਛੱਡ ਗਿਆ ਹੈ। ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਪ੍ਰਸ਼ਾਸਨ ਤੇ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।

More News

NRI Post
..
NRI Post
..
NRI Post
..