ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ 20 ਫਰਵਰੀ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਮਾਨ ਦੀ ਸੰਗਰੂਰ ਲੋਕ ਸਭਾ ਸੀਟ ਧੂਰੀ ਤੋਂ ਉਮੀਦਵਾਰੀ ਦਾ ਐਲਾਨ ਵੀਰਵਾਰ ਨੂੰ ਮੋਹਾਲੀ ਵਿਖੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕੀਤਾ।
“ਮਾਨ ਪੂਰੇ ਪੰਜਾਬ ਦੇ ਆਗੂ ਹਨ ਤੇ ਸੂਬੇ ਭਰ 'ਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਅਸੀਂ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣਾਂ ਵਿੱਚ ਜਾਣ ਵਾਲੀ ਇਕੋ-ਇਕ ਪਾਰਟੀ ਹਾਂ, ”ਚੱਢਾ ਨੇ ਸੂਬਾ ਪ੍ਰਧਾਨ ਦੀ ਵਿਧਾਨ ਸਭਾ ਸੀਟ ਦਾ ਐਲਾਨ ਕਰਨ ਤੋਂ ਬਾਅਦ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਮਾਨ ਤੇ ਕੇਜਰੀਵਾਲ ਇਕ ਮਜ਼ਬੂਤ ਟੀਮ ਹਨ।
'ਆਪ' ਨੇ ਹੁਣ ਤਕ ਵਿਧਾਨ ਸਭਾ ਦੇ 117 'ਚੋਂ 112 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨੇ ਸਨ ਪਰ ਸਭ ਦੀਆਂ ਨਜ਼ਰਾਂ ਉਸ ਦੀ ਸੀਟ 'ਤੇ ਟਿਕੀਆਂ ਹੋਈਆਂ ਸਨ। ਇਹ ਘੋਸ਼ਣਾ ਪਾਰਟੀ ਵੱਲੋਂ ਮਾਨ ਨੂੰ ਸੂਬੇ 'ਚ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੋਂ ਦੋ ਦਿਨ ਬਾਅਦ ਆਈ ਹੈ।