ਪੰਜਾਬ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਹੋਇਆ 11 ਹਜ਼ਾਰ ਤੋਂ ਪਾਰ

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 414 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 6 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 11301 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3391 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 269 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ 414 ਨਵੇਂ ਮਾਮਲਿਆਂ ਵਿੱਚੋਂ 14 ਅੰਮ੍ਰਿਤਸਰ, 73 ਲੁਧਿਆਣਾ, 41 ਜਲੰਧਰ, 50 ਪਟਿਆਲਾ, 16 ਸੰਗਰੂਰ, 1 ਗੁਰਦਾਸਪੁਰ, 8 ਐਸਬੀਐਸ ਨਗਰ, 30 ਮੋਹਾਲੀ, 7 ਤਰਨਤਾਰਨ, 81 ਹੁਸ਼ਿਆਰਪੁਰ, 2 ਮੁਕਤਸਰ, 20 ਫ਼ਤਿਹਗੜ੍ਹ ਸਾਹਿਬ, 3 ਰੋਪੜ, 17 ਫ਼ਰੀਦਕੋਟ, 3 ਫਿਰੋਜ਼ਪੁਰ, 8 ਕਪੂਰਥਲਾ, 25 ਫਾਜ਼ਿਲਕਾ, 4 ਮੋਗਾ, 5 ਬਰਨਾਲਾ, 1 ਬਠਿੰਡਾ, 5 ਮਾਨਸਾ ਤੋਂ ਮਾਮਲੇ ਸਾਹਮਣੇ ਆਏ ਹਨ। 

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 11301 ਮਰੀਜ਼ਾਂ ਵਿੱਚੋਂ 7641 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 3391 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 4,89,836 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।