ਸ਼ਨੀਵਾਰ ਨੂੰ ਪੰਜਾਬ ਵਿੱਚ 998 ਨਵੇਂ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ, 23 ਮੌਤਾਂ

by mediateam

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੇ 998 ਨਵੇਂ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 24 ਘੰਟਿਆਂ ਵਿੱਚ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 22,928 ਹੋ ਗਈ ਹੈ ਅਤੇ 7,506 ਐਕਟਿਵ ਮਾਮਲੇ ਹਨ। 

ਕੋਰੋਨਾ ਨੇ ਪੰਜਾਬ ਵਿੱਚ ਹੁਣ ਤੱਕ 562 ਲੋਕਾਂ ਦੀ ਜਾਨ ਲਈ ਹੈ। ਸ਼ਨੀਵਾਰ ਨੂੰ ਜੋ ਨਵੇਂ 998 ਮਾਮਲੇ ਆਏ ਹਨ, ਉਨ੍ਹਾਂ ਵਿੱਚ 168 ਲੁਧਿਆਣਾ, 120 ਜਲੰਧਰ, 102 ਅੰਮ੍ਰਿਤਸਰ, 139 ਪਟਿਆਲਾ, 32 ਸੰਗਰੂਰ, 91 ਮੋਹਾਲੀ, 12 ਹੁਸ਼ਿਆਰਪੁਰ, 50 ਗੁਰਦਾਸਪੁਰ, 17 ਫਿਰੋਜ਼ਪੁਰ, 29 ਪਠਾਨਕੋਟ, 24 ਤਰਨਤਾਰਨ, 72 ਬਠਿੰਡਾ, 14 ਫ਼ਤਿਹਗੜ੍ਹ ਸਾਹਿਬ, 1 ਮੋਗਾ, 4 ਐੱਸਬੀਐੱਸ ਨਗਰ, 18 ਫ਼ਰੀਦਕੋਟ, 8 ਫ਼ਾਜ਼ਿਲਕਾ, 31 ਕਪੂਰਥਲਾ, 31 ਰੋਪੜ, 16 ਮੁਕਤਸਰ, 11 ਬਰਨਾਲਾ, 8 ਮਾਨਸਾ ਸ਼ਾਮਲ ਹਨ। 

ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 22928 ਮਰੀਜ਼ਾਂ ਵਿੱਚੋਂ 14860 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 7506 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 6,59,284 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।