by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਹਨ। ਉਹ ਉਨ੍ਹਾਂ ਨੂੰ ਪਾਰਟੀ ਦਾ ਹਿੱਸਾ ਨਹੀਂ ਰਹਿਣ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਤਕ ਮੈਂ ਪ੍ਰਧਾਨ ਪਰਨੀਤ ਕੌਰ ਪਾਰਟੀ ‘ਚ ਨਹੀਂ ਰਹਿਣਗੇ। ਮੈਂ ਉਨ੍ਹਾਂ ਲੀਡਰਾਂ 'ਚੋਂ ਨਹੀਂ ਹਾਂ, ਅੱਜ ਕੁਝ ਹੋਰ ਤੇ ਕੱਲ੍ਹ ਕੁਝ ਹੋਰ, ਇਸ ਵਾਰ ਆਰ-ਪਾਰ ਦੀ ਲੜਾਈ ਹੋਵੇਗੀ। ਇਹ ਵੀ ਚਰਚਾ ਹੈ ਕਿ ਕਿਤੇ ਕੈਪਟਨ ਅਮਰਿੰਦਰ ਫਿਰ ਕਾਂਗਰਸ 'ਚ ਵਾਪਸੀ ਤਾਂ ਨਹੀਂ ਕਰ ਰਹੇ।