8 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲੌਰ ਦੇ ਅਧੀਨ ਆਉਂਦੇ ਅੱਪਰਾ 'ਚ ਕਾਂਗਰਸੀ ਆਗੂ ਸੋਮਪਾਲ ਮੈਂਗੜਾ ਦੀ ਪਤਨੀ ਕੌਸ਼ਲਿਆ ਨੂੰ ਸੱਪ ਨੇ ਢੰਗ ਮਾਰ ਲਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ ਰਾਤ ਕੌਸ਼ਲਿਆ ਦੇਵੀ (52) ਘਰ ਦੇ ਚੁਬਾਰੇ 'ਚ ਸੌਂ ਰਹੀ ਸੀ ਤਾ ਅਚਾਨਕ ਘਰ ਦੇ ਵਿਚ ਇੱਕ ਜ਼ਹਿਰੀਲਾ ਸੱਪ ਆ ਗਿਆ ਜਿਸਨੇ ਕੌਸ਼ਲਿਆ ਦੇਵੀ ਦੀ ਤੌਣ 'ਤੇ ਢੰਗ ਮਾਰ ਦਿੱਤਾ।
ਕਾਂਗਰਸੀ ਆਗੂ ਸੋਮਪਾਲ ਮੁਤਾਬਕ ਉਨ੍ਹਾਂ ਨੂੰ ਰਾਤ ਕਰੀਬ 12 ਵਜੇ ਆਪਣੀ ਪਤਨੀ ਦੀ ਚੀਕ ਦੀਆਂ ਆਵਾਜ਼ ਸੁਣੀਆਂ ਤਾ ਜਦੋ ਉਨ੍ਹਾਂ ਨੇ ਆਪਣੇ ਪੁੱਤ ਅਤੇ ਨੂੰਹ ਨਾਲ ਬਾਹਰ ਜਾਕੇ ਦੇਖਿਆ ਤਾ ਪੌੜੀਆਂ ਦੇ ਵਿਚ ਇੱਕ ਜੇਹੜੀਆਂ ਸੱਪ ਬੈਠਾ ਹੋਇਆ ਸੀ, ਉਨ੍ਹਾਂ ਨੇ ਉਸ ਸੱਪ ਨੂੰ ਦੰਦੀਆਂ ਦੇ ਨਾਲ ਕਦੀ ਮੁਸ਼ੱਕਤ ਤੋਂ ਬਾਅਦ ਘਰੋਂ ਬਾਹਰ ਕੱਢਿਆ। ਓਥੇ ਹੀ ਜਦੋ ਉਨ੍ਹਾਂ ਦੀ ਮਨੁਹ ਨੇ ਜਾਕੇ ਦੇਖਿਆ ਤਾ ਕੌਸ਼ਲਿਆ ਦੇਵੀ ਦੇ ਤੌਣ 'ਤੇ ਸੱਪ ਦੇ ਢੰਗਣ ਦਾ ਨਿਸ਼ਾਨ ਸੀ, ਜਿਸ ਤੋਂ ਬਾਅਦ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈਕੇ ਗਏ, ਜਿਥੇ ਕਿ ਰਸਤੇ ਦੇ ਵਿਚ ਵੀ ਜਾਂਦੇ-ਜਾਂਦੇ ਕੌਸ਼ਲਿਆ ਦੇਵੀ ਮਨ ਦਮ ਤੋੜ ਦਿੱਤਾ।
ਓਥੇ ਹੀ ਇਸ ਘਟਨਾ ਤੋਂ ਬਾਅਦ ਕੌਸ਼ਲਿਆ ਦੇਵੀ ਦੇ ਪਰਿਵਾਰ ਅਤੇ ਪੂਰੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਹੈ।