Punjab: ਚਾਈਨਾ ਡੋਰ ਨੇ ਕੱਟਿਆ ਔਰਤ ਦਾ ਗਲ਼ਾ

by nripost

ਪਟਿਆਲਾ (ਰਾਘਵ): ਚਾਈਨਾ ਡੋਰ ਨਾਲ ਵਾਪਰਣ ਵਾਲੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਥੋੜ੍ਹੇ ਜਿਹੇ ਪੈਸਿਆਂ ਦੇ ਮੁਨਾਫ਼ੇ ਪਿੱਛੇ ਚਾਈਨਾ ਡੋਰ ਵੇਚੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਵੀ ਇਸ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਅੱਜ ਪਟਿਆਲਾ ਵਿਚ ਚਾਈਨਾ ਡੋਰ ਨਾਲ ਇਕ ਮਹਿਲਾ ਦਾ ਗਲਾ ਕੱਟਿਆ ਗਿਆ। ਜਾਣਕਾਰੀ ਮੁਤਾਬਕ ਪਟਿਆਲਾ ਦੇ ਰਾਘੋ ਮਾਜਰਾ ਨੇੜੇ ਇਕ ਔਰਤ ਦੋ ਪਹੀਆ ਵਾਹਨ 'ਤੇ ਜਾ ਰਹੀ ਸੀ। ਇਸ ਦੌਰਾਨ ਚਾਈਨਾ ਡੋਰ ਕਾਰਨ ਉਸ ਦਾ ਗਲਾ ਕੱਟਿਆ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।