ਸ੍ਰੀ ਮੁਕਤਸਰ ਸਾਹਿਬ (ਇੰਦਰਜੀਤ ਸਿੰਘ) : ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਜਦ ਤਕ ਪੰਜਾਬ ਇਕ ਨੰਬਰ 'ਤੇ ਨਹੀਂ ਆਵੇਗਾ, ਉਹ ਰਾਜਨੀਤੀ 'ਚ ਬਣੇ ਰਹਿਣਗੇ ਪਰੰਤੂ ਜਦ ਤਕ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ 'ਚ ਰਹਿਣਗੇ, ਪੰਜਾਬ ਦੇਸ਼ ਦਾ ਇਕ ਨੰਬਰ ਸੂਬਾ ਨਹੀਂ ਬਣ ਸਕਦਾ।' ਇਹ ਗੱਲ ਮੰਗਲਵਾਰ ਨੂੰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪਿੰਡ ਅਕਾਲਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਹ ਪਿੰਡ 'ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਪਹੁੰਚੇ ਸਨ।ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਲੋਕ ਗੱਦੀ ਤੋਂ ਉਤਾਰਨਗੇ। ਜਿਵੇਂ ਬਾਦਲ ਪਰਿਵਾਰ ਨੂੰ ਰਾਜਨੀਤੀ ਤੋਂ ਦੂਰ ਕੀਤਾ ਹੈ।
ਉਸ ਤੋਂ ਬਾਅਦ ਹੀ ਕਿਤੇ ਜਾ ਕੇ ਪੰਜਾਬ ਦੀ ਨੰਬਰ ਇਕ ਸੂਬਾ ਬਣਨ ਦੀ ਦੌੜ ਸ਼ੁਰੂ ਹੋਵੇਗੀ। ਜ਼ਿਮਨੀ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਕੋਰ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ, ਜਿਸ ਵਿਚ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਸੂਚੀ ਪਾਰਟੀ ਨੂੰ ਭੇਜ ਦਿੱਤੀ ਜਾਵੇਗੀ।ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ ਨੂੰ ਬੇਅਦਬੀ ਮਾਮਲੇ 'ਚ ਕਲੀਨ ਚਿੱਟ ਦੇਣ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਜਾਂਚ ਚੱਲ ਰਹੀ ਹੈ ਅਤੇ ਦੂਜੇ ਪਾਸੇ ਕੈਪਟਨ ਕਲੀਨ ਚਿੱਟ ਦੇ ਰਹੇ ਹਨ।
ਬਾਦਲ ਸਰਕਾਰ ਦੌਰਾਨ ਕੈਪਟਨ ਨੂੰ ਕਲੀਨ ਚਿੱਟ ਮਿਲਦੀ ਰਹੀ ਹੈ, ਹੁਣ ਓਹੀ ਕੰਮ ਕੈਪਟਨ ਨੇ ਸ਼ੁਰੂ ਕਰ ਦਿੱਤਾ ਹੈ। ਜੋ ਗੱਲ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਕਿ ਬਾਦਲ ਅਤੇ ਕੈਪਟਨ ਆਪਸ 'ਚ ਘਿਓ-ਖਿਚੜੀ ਹਨ। ਸਿੱਧੂ ਮੂਸੇਵਾਲਾ ਵੱਲੋਂ ਮਾਤਾ ਭਾਗ ਕੌਰ ਸਬੰਧੀ ਬੋਲੇ ਸ਼ਬਦ ਬਾਰੇ ਉਨ੍ਹਾਂ ਕਿਹਾ ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕਰਨੀ ਚਾਹੀਦੀ।ਗੁਰਦਾਸ ਮਾਨ ਦੇ ਪੰਜਾਬੀ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਅਮੀਰ ਵਿਰਸੇ ਦੀ ਜੁਬਾਨ ਹੈ, ਪੂਰੀ ਦੁਨੀਆ 'ਚ ਫੈਲੀ ਹੋਈ ਹੈ। ਜੇਕਰ ਕੋਈ ਹੋਰ ਭਾਸ਼ਾ ਸਾਡੇ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਜੋ ਬੋਲਿਆ ਹੈ, ਕਿਸੇ ਬੈਠਕ 'ਚ ਬੋਲਿਆ ਹੈ, ਜਿਸ ਵਿਚ ਸਾਬਤ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ 'ਤੇ ਹੋ