ਪੰਜਾਬ: ਸ਼ਹਿਣਾ ਨਹਿਰ ’ਚੋਂ ਮਿਲੀ ਲਾਪਤਾ ਵਿਅਕਤੀ ਦੀ ਲਾਸ਼

by nripost

ਬਰਨਾਲਾ (ਨੇਹਾ): ਪਿੰਡ ਜੋਧਪੁਰ ਦਾ ਇੱਕ ਵਿਅਕਤੀ 26 ਮਾਰਚ ਤੋਂ ਲਾਪਤਾ ਸੀ ਉਸ ਦੀ ਲਾਸ਼ ਬਠਿੰਡਾ ਬ੍ਰਾਂਚ ਦੀ ਸ਼ਹਿਣਾ ਨਹਿਰ ’ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੁਖਅਕਾਸ਼ਦੀਪ ਸਿੰਘ ਮੁੱਖ ਮੁਨਸ਼ੀ ਥਾਣਾ ਸ਼ਹਿਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੰਟ ਸਿੰਘ ਉਰਫ਼ ਜੋਤੀ ਪੁੱਤਰ ਬਹਾਦਰ ਸਿੰਘ ਵਾਸੀ ਜੋਧਪੁਰ ਦੋ ਬੱਚਿਆਂ ਦਾ ਪਿਤਾ ਸੀ ਬਿਮਾਰ ਰਹਿੰਦਾ ਸੀ ਤੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਉਸ ਦੀ ਲਾਸ਼ ਬਠਿੰਡਾ ਬ੍ਰਾਂਚ ਦੀ ਸ਼ਹਿਣਾ ਨਹਿਰ ’ਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨ ’ਤੇ ਥਾਣਾ ਸ਼ਹਿਣਾ ਦੇ ਏਐਸਆਈ ਗੁਰਮੇਲ ਸਿੰਘ ਨੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।