ਅੰਮ੍ਰਿਤਸਰ (ਨੇਹਾ): ਸਰਹੱਦ ਪਾਰੋਂ ਪਾਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਆਕਾਸ਼ ਪ੍ਰੀਤ ਸਿੰਘ ਉਰਫ ਆਕਾਸ਼, ਗੁਰਬਖਸ਼ ਸਿੰਘ ਉਰਫ ਬੱਬਲ ਅਤੇ ਸਿਮਰਨਪ੍ਰੀਤ ਸਿੰਘ ਉਰਫ ਸਿਮਰ ਨੂੰ ਥਾਣਾ ਘਰਿੰਡਾ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 450 ਗ੍ਰਾਮ ਹੈਰੋਇਨ, ਇੱਕ 32 ਬੋਰ ਦਾ ਰਿਵਾਲਵਰ, 4 ਜਿੰਦਾ ਕਾਰਤੂਸ ਅਤੇ ਇੱਕ ਸਕੋਡਾ ਕਾਰ ਬਰਾਮਦ ਕੀਤੀ ਗਈ ਹੈ।
ਦਿਹਾਤੀ ਪੁਲੀਸ ਨੇ ਅੱਜ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਇਨਪੁਟ ਮਿਲੀ ਸੀ ਕਿ ਤਿੰਨੋਂ ਮੁਲਜ਼ਮ ਸਕੋਡਾ ਗੱਡੀ ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ, ਜਿਸ ’ਤੇ ਜਾਲ ਵਿਛਾ ਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਨਿਰਦੇਸ਼ਾਂ 'ਤੇ ਪੁੱਛਗਿੱਛ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਸਪਲਾਈ ਕਰਨ ਵਾਲੇ ਸਥਾਨਾਂ ਦੀ ਵੀ ਜਲਦੀ ਹੀ ਸ਼ਨਾਖਤ ਕਰ ਲਈ ਜਾਵੇਗੀ।