Punjab: ਕਰੰਟ ਲੱਗਣ ਨਾਲ 24 ਸਾਲ ਨੌਜਵਾਨ ਦੀ ਮੌਤ

by nripost

ਸਭਰਾ (ਨੇਹਾ): ਪੱਟੀ ਸਬ ਡਵੀਜ਼ਨ ਅਧੀਨ ਆਉਂਦੇ ਪਿੰਡ ਸਭਰਾ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚੱਲਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਤੇਜ਼ ਹਨ੍ਹੇਰੀ ਕਾਰਨ ਸਭਰਾ ਵਿਖੇ ਖੇਤਾਂ ਵਿੱਚੋਂ ਲੰਘਦੀ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ ਅਤੇ ਕੁਝ ਚੰਗਿਆੜੇ ਵੀ ਨਿਕਲੇ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਵੱਲੋਂ ਹਰਬਖਸ਼ ਸਿੰਘ ਨੂੰ ਫੋਨ ਕੀਤਾ ਕਿ ਤੁਹਾਡੇ ਖੇਤਾਂ ਵਿਚ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ ਹੈ। ਜਿਸ ਦੇ ਚੱਲਦਿਆਂ ਹਰਬਖਸ਼ ਸਿੰਘ ਤੁਰੰਤ ਆਪਣੇ ਖੇਤ ਪੁੱਜਾ ਪਰ ਟੁੱਟੀ ਤਾਰ ਕਣਕ ਹੇਠ ਆਈ ਹੋਣ ਕਾਰਨ ਉਹ ਉਸ ਦੀ ਚਪੇਟ ਵਿਚ ਆ ਗਿਆ ਤੇ ਜਿਸ ਦੀ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਉਸਦੀ ਹੋ ਗਈ।

ਮ੍ਰਿਤਕ ਹਰਬਖਸ਼ ਸਿੰਘ (24) ਦੇ ਪਿਤਾ ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਇਕਲੌਤਾ ਲੜਕਾ ਹਰਬਖ਼ਸ਼ ਸਿੰਘ ਦੀ ਬਿਜਲੀ ਵਿਭਾਗ ਦੀ ਨਲਾਇਕੀ ਕਾਰਨ ਮੌਤ ਦੇ ਮੂੰਹ ਵਿਚ ਗਿਆ ਹੈ। ਖੇਤਾਂ ਉੱਪਰੋਂ ਲੰਘਦੀਆਂ ਤਾਰਾਂ ਬੇਹੱਦ ਜ਼ਰਜ਼ਰ ਹਾਲਤ ਵਿਚ ਹਨ ਤੇ ਇਸ ਸਬੰਧੀ ਪਹਿਲਾਂ ਵੀ ਬਿਜਲੀ ਕਰਮਚਾਰੀਆਂ ਨੂੰ ਕਿਹਾ ਗਿਆ ਸੀ। ਪਰ ਵਿਭਾਗ ਵੱਲੋਂ ਸੰਜੀਦਗੀ ਨਾਲ ਨਹੀਂ ਲਿਆ ਗਿਆ। ਨੌਜਵਾਨ ਗੁਰਬਖ਼ਸ਼ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।