ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯਾਤਰੀਆਂ ਦੀ ਸੁਰਖੀਆਂ ਲਈ ਰੇਲਵੇ ਵਿਭਾਗ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਰੇਲ ਗੱਡੀ ਅੰਦਰ ਅਲਾਰਮ ਚੇਨ ਦੀ ਵਿਵਸਥਾ ਕੀਤੀ ਗਈ ਹੈ। ਇਹ ਸਹੂਲਤ ਐਮਰਜੈਂਸੀ ਸਥਿਤੀ ਲਈ ਦਿੱਤੀ ਗਈ ਹੈ ਪਰ ਕੁਝ ਸ਼ਰਾਰਤੀ ਅਨਸਰ ਇਸ ਤੋਂ ਬਿਨਾਂ ਕਿਸੇ ਕਾਰਨ ਤੋਂ ਵਰਤੋਂ ਕਰ ਲੈਂਦੇ ਹਨ। ਜਿਸ ਕਾਰਨ ਰੇਲ ਗੱਡੀਆਂ ਨੂੰ ਸਮੇ 'ਤੇ ਪਹੁੰਚਣ ਵਿੱਚ ਦੇਰੀ ਹੁੰਦੀ ਹੈ। ਹੁਣ ਰੇਲਵੇ ਵਿਭਾਗ ਨੇ ਇਸ ਚੇਨ ਖਿੱਚਣ 'ਤੇ ਪਾਬੰਦੀ ਲੱਗਾ ਦਿੱਤੀ ਹੈ।
ਇਸ ਲਈ ਹੁਣ ਬਿਨਾਂ ਕਾਰਨ ਤੋਂ ਚੇਨ ਖਿੱਚਣ 'ਤੇ ਜੁਰਮਾਨੇ ਤੇ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਅਧਿਕਾਰੀਆਂ ਵਲੋਂ ਰੇਲ ਗੱਡੀਆਂ 'ਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਜਿਸ 'ਚ ਯਾਤਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਬਿਨਾ ਕਾਰਨ ਤੋਂ ਚੇਨ ਨਾ ਖਿੱਚੇ । ਇਸ ਦੌਰਾਨ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਰੇਲਵੇ ਫਾਟਕ ਬੰਦ ਤੋਂ ਬਾਅਦ ਵੀ ਰੇਲ ਪਟੜੀਆਂ ਨੂੰ ਪਾਰ ਕਰਨਾ ਵੀ ਅਪਰਾਧ ਮੰਨਿਆ ਜਾਂਦਾ ਹੈ ਕਿਉਕਿ ਇਸ ਦੌਰਾਨ ਕਈ ਲੋਕਾਂ ਦੀ ਜਾਨ ਵੀ ਚੱਲੀ ਜਾਂਦੀ ਹੈ। ਹੁਣ ਅਹਿਜਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।