ਪੁਡੂਚੇਰੀ ਦੀ ਕਾਂਗਰਸ ਸਰਕਾਰ ਸੰਕਟ ਵਿਚ, 22 ਫਰਵਰੀ ਨੂੰ ਸਾਬਤ ਕਰਨਾ ਪਵੇਗਾ ਬਹੁਮਤ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਪੁਡੂਚੇਰੀ ਦੀ ਕਾਂਗਰਸ ਸਰਕਾਰ 'ਤੇ ਸੰਕਟ ਹੋਰ ਡੂੰਘਾ ਹੋਇਆ ਹੈ। ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਸਰਕਾਰ ਘੱਟਗਿਣਤੀ ਵਿਚ ਆ ਗਈ ਹੈ। ਪੁਡੂਚੇਰੀ ਉਪ ਰਾਜਪਾਲ ਤਾਮਿਲਿਸਾਈ ਸੌਂਦਰਾਰਾਜਨ ਨੇ ਮੁੱਖ ਮੰਤਰੀ ਵੀ. ਨਾਰਾਇਣਸਵਾਮੀ ਨੂੰ 22 ਫਰਵਰੀ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਵਾਮੀ ਦੇ ਨੇੜਲੇ ਸਹਿਯੋਗੀ ਏ. ਪੀ. ਜੌਹਨ ਕੁਮਾਰ ਨੇ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਾਂਗਰਸ ਸਰਕਾਰ ਤੋਂ ਅਸੰਤੁਸ਼ਟੀ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਦੇ ਦਿੱਤਾ। ਇਸ ਅਸਤੀਫ਼ੇ ਨਾਲ ਕਾਂਗਰਸ ਹੁਣ ਇਥੇ ਸੱਤਾ ਗੁਆਉਣ ਦੀ ਕਗਾਰ 'ਤੇ ਪਹੁੰਚ ਗਈ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੁਡੂਚੇਰੀ ਗਏ ਸਨ। ਰਾਹੁਲ ਨੇ ਇਥੋਂ ਦੇ ਸੋਲਈ ਨਗਰ ਖੇਤਰ ਵਿੱਚ ਇੱਕ ਫਿਸ਼ਿੰਗ ਕਮਿਉਨਿਟੀ ਅਤੇ ਇੱਕ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 25 ਫਰਵਰੀ ਨੂੰ ਪੁਡੂਚੇਰੀ ਜਾ ਰਹੇ ਹਨ। ਮੋਦੀ ਉਸੇ ਦਿਨ ਗੁਆਂਢੀ ਤਾਮਿਲਨਾਡੂ ਵਿੱਚ ਕੋਇੰਬਟੂਰ ਵੀ ਜਾਣਗੇ।