PUBG Mobile Game ਯੂਜ਼ਰਜ਼ ਲਈ ਬੁਰੀ ਖ਼ਬਰ, 10 ਸਾਲ ਲਈ ਹੋ ਸਕਦੇ ਹਨ ਬੈਨ

by

ਨਵੀਂ ਦਿੱਲੀ: PUBG Mobile ਅੱਜ ਇਕ ਹਰਮਨਪਿਆਰੀ ਗੇਮ ਬਣ ਗਈ ਹੈ। ਅਕਸਰ ਲੋਕ ਖ਼ਾਲੀ ਸਮੇਂ 'ਚ PUBG ਖੇਡਦੇ ਨਜ਼ਰ ਆਉਂਦੇ ਹਨ। ਇਸ ਮਸ਼ਹੂਰੀ ਨੂੰ ਦੇਖਦੇ ਹੋਏ ਕੰਪਨੀ ਵੀ ਆਪਣੇ ਯੂਜ਼ਰਜ਼ ਲਈ ਕਈ ਨਵੇਂ ਫੀਚਰਜ਼ ਤੇ ਅਪਡੇਟ ਪੇਸ਼ ਕਰ ਚੁੱਕੀ ਹੈ। ਉੱਥੇ ਹੀ ਕੁਝ ਅਜਿਹੇ ਯੂਜ਼ਰਜ਼ ਵੀ ਹਨ ਜਿਹੜੇ ਇਸ ਗੇਮ ਨੂੰ ਥਰਡ ਪਾਰਟੀ ਦੀ ਮਦਦ ਨਾਲ ਖੇਡਦੇ ਹਨ, ਉਨ੍ਹਾਂ ਲਈ ਇਕ ਬੁਰੀ ਖ਼ਬਰ ਹੈ। ਕੰਪਨੀ ਨੇ ਧੋਖੇ ਨਾਲ ਗੇਮ ਖੇਡਣ ਦੇ ਤਰੀਕੇ ਨੂੰ ਰੋਕਣ ਲਈ ਇਕ ਵੱਡਾ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਜੇਕਰ ਤੁਸੀਂ ਧੋਖੇ ਨਾਲ PUBG Mobile ਖੇਡਦੇ ਵੇਖੇ ਗਏ ਤਾਂ ਤੁਹਾਡੀ ਆਈਡੀ 1 ਜਾਂ 2 ਨਹੀਂ ਬਲਕਿ 10 ਸਾਲ ਲਈ ਬੈਨ ਹੋ ਜਾਵੇਗੀ।


ਕੰਪਨੀ ਨੇ ਇਹ ਫ਼ੈਸਲਾ Unauthorized ਥਰਡ ਐਪਸ ਤੇ ਹੈਕਿੰਗ ਰੋਕਣ ਲਈ ਕੀਤਾ ਹੈ ਜਿਸ ਤੋਂ ਬਾਅਦ ਯੂਜ਼ਰਜ਼ ਗੇਮਿੰਗ ਸਟੈਂਡਰਜ਼ ਦੀ ਉਲੰਘਣਾ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਦਾ ਕਹਿਣਾ ਹੈ ਕਿ PUBG Mobile 'ਚ ਚੀਟਿੰਗ ਕਰਨ ਵਾਲੇ ਖਿਡਾਰੀ ਦੀ ਸ਼ਿਕਾਇਤ ਕਰਨ ਦੀ ਆਪਸ਼ਨ ਹੋਵੇਗੀ। ਜਿਸ ਖਿਡਾਰੀ ਦੀ ਸ਼ਿਕਾਇਤ ਕੀਤੀ ਜਾਵੇਗੀ ਉਸ ਖ਼ਿਲਾਫ਼ ਕੰਪਨੀ ਸਖ਼ਤ ਕਦਮ ਉਠਾਏਗੀ ਤੇ ਧੋਖਾ ਕਰਨ ਵਾਲੇ ਖਿਡਾਰੀਆਂ ਦਾ ਨਾਂ ਜਨਤਕ ਕੀਤਾ ਜਾਵੇਗਾ।

PUBG Mobile ਅਕਸਰ ਆਪਣੇ ਯੂਜ਼ਰਜ਼ ਨੂੰ ਸ਼ਾਨਦਾਰ ਗੇਮਿੰਗ ਦਾ ਅਹਿਸਾਸ ਕਰਵਾਉਣ ਲਈ ਇਸ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਜਾਰੀ ਕਰਦੀ ਹੈ ਤਾਂ ਜੋ ਯੂਜ਼ਰਜ਼ ਨੂੰ ਗੇਮਿੰਗ ਦੌਰਾਨ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹੀ ਵਜ੍ਹਾ ਹੈ ਕਿ ਕੰਪਨੀ ਨੇ ਪਿਛਲੇ ਮਹੀਨੇ ਹੀ 3,500 ਤੋਂ ਜ਼ਿਆਦਾ ਖਿਡਾਰੀਆਂ ਨੂੰ ਬੈਨ ਕੀਤਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।