PSTET 2019 Admit Card: ਅੱਜ ਜਾਰੀ ਹੋਣਗੇ ਐਡਮਿਟ ਕਾਰਡ, pstet.net ਤੋਂ ਇੰਜ ਕਰੋ ਡਾਊਨਲੋਡ

by mediateam

ਚੰਡੀਗੜ੍ਹ: PSTET 2019 Admit Card ਪੰਜਾਬ ਬੋਰਡ ਸੋਮਵਾਰ ਨੂੰ PSTET 2019 Admit Card ਜਾਰੀ ਕਰਨ ਦੀ ਤਿਆਰੀ ਵਿਚ ਹੈ। ਪੰਜਾਬ ਸਕੂਲ ਪ੍ਰੀਖਿਆ ਬੋਰਡ ਮੁਤਾਬਕ 2018 ਦੇ ਪੰਜਾਬ ਸਟੇਟ ਟੀਚਰਜ਼ ਐਲੀਜਿਬੀਲਿਟੀ ਟੈਸਟ ਲਈ ਐਡਮਿਟ ਕਾਰਡ 16 ਦਸੰਬਰ ਨੂੰ ਅਧਿਕਾਰਿਤ ਵੈਬਸਾਈਟ 'ਤੇ ਜਾਰੀ ਕਰ ਦਿੱਤੇ ਜਾਣਗੇ। ਜੋ ਉਮੀਦਵਾਰ ਇਸ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਹਨ ਉਹ ਅਧਿਕਾਰਿਤ ਵੈਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। PSTET ਦੀ ਆਫੀਸ਼ੀਅਲ ਵੈਬਸਾਈਟ pstet.net ਹੈ ਜਿਥੇ 'ਤੇ ਲਾਗਇਨ ਕਰਕੇ ਉਮੀਦਵਾਰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।

ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਹੇਠਾਂ ਦਿੱਤੇ ਗਏ ਸਰਲ ਸਪੈਪਸ ਨੂੰ ਫਾਲੋ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।

ਸਭ ਤੋਂ ਪਹਿਲਾ ਅਧਿਕਾਰਿਤ ਵੈਬਸਾਈਟ pstet.net 'ਤੇ ਜਾਓ।

ਹੁਣ ਆਪਣੀ ਰਜਿਸਟਰਡ ਲਾਗਇਨ ਡਿਟੇਲਸ ਦਰਜ ਕਰੋ।

ਹੁਣ ਇਕ ਨਵਾਂ ਪੇਜ਼ ਖੁੱਲੇਗਾ।

ਹੁਣ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ। ਹੁਣ ਤੁਹਾਡੀ ਸਕਰੀਨ 'ਤੇ ਤੁਹਾਡਾ ਸਕਿਊਰਿਟੀ ਕੋਡ ਨਜ਼ਰ ਆਏਗਾ, ਉਹ ਦਰਜ ਕਰੋ। ਹੁਣ ਪੰਜਾਬ ਟੀਈਟੀ ਕਾਰਡ ਦੇ ਲਿੰਕ 'ਤੇ ਕਲਿੱਕ ਕਰੋ।

ਹੁਣ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਓ ਅਤੇ ਇਸ ਦਾ ਇਕ ਪ੍ਰਿੰਟ ਜ਼ਰੂਰ ਲੈ ਲਓ।

ਦੱਸ ਦੇਈਏ ਕਿ ਪ੍ਰੀਖਿਆ ਵਾਲੇ ਦਿਨ ਇਕ ਕਾਰਡ ਇਕ ਜ਼ਰੂਰੀ ਡਾਕੂਮੈਂਟ ਹੁੰਦਾ ਹੈ ਜੋ ਪ੍ਰੀਖਿਆ ਵਾਲੇ ਦਿਨ ਉਮੀਦਵਾਰ ਕੋਲ ਹੋਣਾ ਚਾਹੀਦਾ ਹੈ। ਐਡਮਿਟ ਕਾਰਡ ਡਾਊਨਲੋਡ ਕਰਨ ਤੋਂ ਬਾਅਦ ਉਮੀਦਵਾਰ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਦੇਖ ਲਵੇ ਤਾਂ ਜੋ ਕੋਈ ਕਮੀ ਨਾ ਰਹਿ ਜਾਵੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।