PSPCL ਨੂੰ ਮਿਲੇ ਦੋ ਨਵੇਂ ਡਿਸਟ੍ਰੀਬਿਊਸ਼ਨ ਡਾਇਰੈਕਟਰ

by nripost

ਪਟਿਆਲਾ (ਰਾਘਵ): ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵਿਚ ਅਸਥਾਈ ਨਿਯੁਕਤੀਆਂ ਦੇ ਦੌਰ ਦੀ ਸਮਾਪਤੀ ਕਰਦਿਆਂ ਰੈਗੂਲਰ ਡਾਇਰੈਕਟਰ ਕਮਰਸ਼ੀਅਲ ਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਦੀ ਨਿਯੁਕਤੀ ਕੀਤੀ ਹੈ। ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੈ ਕੁਮਾਰ ਸਿਨਹਾ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਪੰਜਾਬ ਦੇ ਰਾਜਪਾਲ ਨੇ ਹੀਰਾ ਲਾਲ ਗੋਇਲ ਪੁੱਤਰ ਲੱਛਮਣ ਦਾਸ ਵਾਸੀ ਪਟਿਆਲਾ ਨੂੰ ਡਾਇਰੈਕਟਰ ਕਮਰਸ਼ੀਅਲ ਅਤੇ ਇੰਦਰਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜਲੰਧਰ ਨੂੰ ਡਾਇਰੈਕਟਰ ਡਿਸਟ੍ਰੀਬਿਊਸ਼ਨ ਨਿਯੁਕਤ ਕੀਤਾ ਹੈ। ਦੋਵਾਂ ਦੀ ਨਿਯੁਕਤੀ ਦੋ ਸਾਲ ਦੇ ਸਮੇਂ ਵਾਸਤੇ ਕੀਤੀ ਗਈ ਹੈ। ਯਾਦ ਰਹੇ ਕਿ ਪਾਵਰਕਾਮ ਵਿਚ ਸੀ ਐਮ ਡੀ ਸਮੇਤ ਡਾਇਰੈਕਟਰਾਂ ਦੇ ਅਹਿਮ ਅਹੁਦੇ ਲੰਬੇ ਸਮੇਂ ਤੋਂ ਖਾਲੀ ਪਏ ਸਨ ਤੇ ਪੀ ਐਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਤੇ ਹੋਰ ਸੰਗਠਨ ਲੰਬੇ ਸਮੇਂ ਤੋਂ ਰੈਗੂਲਰ ਨਿਯੁਕਤੀਆਂ ਦੀ ਮੰਗ ਕਰ ਰਹੇ ਸਨ।