ਪੀ ਆਰ ਟੀ ਸੀ ਕੰਡਕਟਰ ਬੱਸ ਸਫ਼ਰ ਦੌਰਾਨ ਔਰਤਾਂ ਨਾਲ ਅਦਬ ਨਾਲ ਪੇਸ਼ ਆਉਣ :ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰ

by vikramsehajpal

ਮਾਨਸਾ (ਬਲਜਿੰਦਰ ਸਿੰਘ) : ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਫਰੀ ਸਫ਼ਰ ਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ ਜਿੱਥੇ ਹੀ ਔਰਤਾਂ ਨੂੰ ਦੋ ਪੈਸਿਆਂ ਦੀ ਰਾਹਤ ਮਿਲੀ ਹੈ ਓਥੇ ਹੀ ਕੁਝ ਕੰਡਕਟਰਾਂ ਵੱਲੋਂ ਟਿਕਟ ਕੱਟਣ ਨੂੰ ਲੈ ਕੇ ਔਰਤਾਂ ਨਾਲ ਭੱਦਾ ਵਿਵਹਾਰ ਕੀਤਾ ਜਾ ਰਿਹਾ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੇ ਆਗੂ ਨਰਿੰਦਰ ਕੌਰ ਬੁਰਜ ਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਜਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਪਿਛਲੇ ਦਿਨੀਂ ਸਰਦੂਲਗੜ੍ਹ ਸਫ਼ਰ ਦੌਰਾਨ ਮਾਨਸਾ ਤੋਂ ਸਰਸਾ ਤੇ ਸਰਸਾ ਤੋਂ ਮਾਨਸਾ ਆ ਰਹੀ ਸਰਕਾਰੀ ਬੱਸ ਵਿੱਚ ਕੰਡਕਟਰਾਂ ਵੱਲੋਂ ਔਰਤਾਂ ਨਾਲ ਬੁਰਾ ਸਲੀਕਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਸ ਨੰਬਰ ਪੀ ਬੀ 13 ਏ ਡਬਲਿਊ 7792 ਦੇ ਕਡੰਕਟਰ ਵੱਲੋਂ ਔਰਤ ਆਗੂ ਨਰਿੰਦਰ ਕੌਰ ਦੀ ਆਧਾਰ ਕਾਰਡ ਤੇ ਇੱਕ ਟਿਕਟ ਕੱਟ ਦਿੱਤੀ ਗਈ ਤੇ ਉਨ੍ਹਾਂ ਦੀ ਬੱਚੀ ਦੇ ਆਧਾਰ ਦੀ ਫੋਟੋ ਕਾਪੀ ਨੂੰ ਵਗਾਹ ਕੇ ਮਾਰਦਿਆਂ ਬੱਸ ਵਿੱਚੋਂ ਉੱਤਰ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਤੇ ਭੱਦੇ ਵਿਵਹਾਰ ਤੇ ਵਿਰੋਧ ਕਰਦਿਆਂ ਆਗੂ ਵੱਲੋਂ ਵੀਡੀਓ,ਫੋਟੋ ਕਰਕੇ ਸਬੂਤ ਵਜੋਂ ਰੱਖਣ ਦੇ ਚੱਕਰ ਵਿੱਚ ਕਡੰਕਟਰ ਵੱਲੋਂ ਧੱਕਾਮੁੱਕੀ ਕੀਤੀ ਗਈ ਜਿਸ ਦੌਰਾਨ ਆਗੂ ਦਾ ਫੋਨ ਝਪਟ ਕੇ ਖੋਹ ਲਿਆ ਗਿਆ। ਬੱਸ ਵਿੱਚ ਸਵਾਰ ਸਵਾਰੀਆਂ ਵੱਲੋਂ ਰੋਕਣ ਤੇ ਮਾਮਲਾ ਠੰਢਾ ਹੋਇਆ।ਜਿਸ ਸੰਬੰਧੀ ਨੋਟਿਸ ਲੈਂਦਿਆਂ ਪਾਰਟੀ ਦੇ ਜਿਲਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ, ਰਣਜੀਤ ਸਿੰਘ ਝੁਨੀਰ ਤੇ ਔਰਤ ਆਗੂ ਨਰਿੰਦਰ ਕੌਰ ਵੱਲੋਂ ਇਹ ਮਾਮਲਾ ਥਾਣਾ ਝੁਨੀਰ ਵਿਖੇ ਦਰਜ ਕਰਵਾ ਦਿੱਤਾ ਗਿਆ।
ਆਗੂਆਂ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੇ ਬੁਰਾ ਵਿਵਹਾਰ ਕਰਨ ਤੇ ਫੌਰਨ ਕਾਰਵਾਈ ਕੀਤੀ ਜਾਵੇ ।ਉਨ੍ਹਾਂ ਮੰਗ ਕੀਤੀ ਕਿ ਪੀ ਆਰ ਟੀ ਸੀ ਵਿੱਚ ਨਵੀਆਂ ਆਸਾਮੀਆਂ ਜਾਰੀ ਕਰਕੇ ਔਰਤਾਂ ਦੇ ਸਫ਼ਰ ਦੌਰਾਨ ਔਰਤ ਕਡੰਕਟਰ ਭਰਤੀ ਕੀਤੀਆਂ ਜਾਣ ਤਾਂ ਜੋ ਅਜਿਹੇ ਮਾਮਲਿਆਂ ਦੀ ਸੰਭਾਵਨਾ ਖਤਮ ਕੀਤੀ ਜਾ ਸਕੇ।
ਉਨਾਂ ਕਿਹਾ ਕਿ ਜਦ ਦਾ ਸਫਰ ਫਰੀ ਹੋਇਆ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਸਫ਼ਰ ਦੌਰਾਨ ਜਰੂਰੀ ਕੀਤੇ ਗਏ ਆਧਾਰ ਕਾਰਡ ਦਾ ਲੌਜਿਕ ਵੀ ਲੋਕਾਂ ਨੂੰ ਸਮਝਾਏ।ਕਿਉਂ ਕਿ ਔਰਤ ਔਰਤ ਹੈ ਤੇ ਉਹ ਬੋਲੀ ਅਧਾਰਿਤ,ਸਕਲ ਅਧਾਰਿਤ ਦੇਸ ਦੀ ਵਸਨੀਕ ਹੈ।