ਡਗ ਫੋਰਡ ਦੁਆਰਾ ਸਿਹਤ ਸੇਵਾਵਾਂ ਦਾ ਨਿੱਜੀਕਰਨ ਕਰਨ ਖਿਲਾਫ ਟੋਰੰਟੋ ਵਿਚ ਰੋਸ ਪ੍ਰਗਟਾਵਾ

by mediateam

ਟੋਰਾਂਟੋ , 2 ਮਈ (ਰਣਜੀਤ ਕੌਰ):

ਲਗਭਗ 8000 ਗੁੱਸੇ ਨਾਲ ਭਰੇ ਹੋਏ ਓਨਟਾਰੀਓ ਨੀਵਾਸੀ ਡਾਊਨ ਟਾਊਨ ਟੋਰੰਟੋ ਦੇ ਕਵੀਨ ਪਾਰਕ ਵਿਚ ਇਕੱਠੇ ਹੋਏ ਤਾਂ ਜੋਂ ਉਹ ਪੀ. ਸੀ. ਸਰਕਾਰ ਦੇ ਸੂਬੇ ਵਿਚ ਡੂੰਘੇ ਅਤੇ ਵਿਆਪਕ ਸਿਹਤ ਦੇਖਭਾਲ ਸੇਵਾਵਾਂ ਵਿਚ ਕਟੌਤੀ ਦੇ ਖਿਲਾਫ ਅਵਾਜ ਉਠਾ ਸਕਣ , ਅੱਜ ਦਾ ਪ੍ਰਦਰਸ਼ਨ ਓਨਟਾਰੀਓ ਸਿਹਤ ਸੰਗਠਨ ਵੱਲੋ ਸਗੰਠਤ ਕੀਤਾ ਗਿਆ ਅਤੇ ਇਸ ਦਾ ਮੁੱਖ ਨਿਸ਼ਾਨਾ ਪ੍ਰੀਮੀਅਰ ਡਗ ਫੋਰਡ ਦੇ 'ਬਿੱਲ 74' ਜਾ 'ਲੋਕਾਂ ਦੇ ਸਿਹਤ ਦੇਖਭਾਲ ਐਕਟ' ਦੇ ਅਧੀਨ ਸਿਹਤ ਦੇਖਭਾਲ ਦੇ ਸਿਸਟਮ ਨੂੰ ਪੁਨਰਗਠਨ ਕਰਨ ਦੀ ਯੋਜਨਾ ਤੇ ਸੀ।


ਫੋਰਡ ਦਾ ਬਿੱਲ 74, ਇਕ ਵੱਡਾ ਸਿਹਤ ਦੇਖ ਰੇਖ ਸਿਸਟਮ ਜਿਸ ਦੇ ਅਧੀਨ ਸਾਰੇ ਜਨਤਕ ਸਿਹਤ ਦੇਖ ਭਾਲ ਗਰੁੱਪਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਦੇ ਰਸਤੇ ਖੋਲ ਦੇਵੇਗਾ।ਇਹ ਮਾਮਲਾ ਇਕ ਮਹਤਵਪੂਰਨ ਪੜਾਅ ਤੇ ਪਹੁੰਚ ਗਿਆ ਹੈ।ਇਸ ਵਿਚ ਇਕ ਪਟੀਸ਼ਨ ਜਾਰੀ ਕੀਤੀ ਗਈ ਹੈ  ਜਿਸ ਵਿਚ ਲਿਖਿਆ ਹੈ ਕਿ ਬਿੱਲ ਵਿਚ ਬਦਲਾਵ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਾਈਵੇਟ ਫਾਇਦੇਮੰਦ ਹੈਲਥ ਕੇਅਰ ਗਰੁੱਪਾਂ ਨੂੰ ਬੰਦ ਕਰਨਾ ਚਾਹੀਦਾ ਹੈ।

ਇਸ ਸਵੇਰ ਪੂਰੇ ਓਨਟਾਰੀਓ ਤੋਂ ਸਿਹਤ  ਦੇਖ ਰੇਖ ਕਰਮਚਾਰੀ ਅਤੇ ਸਹਿਯੋਗੀ ਕਵੀਨ ਪਾਰਕ ਵਿੱਚ ਇਕਠੇ ਹੋਏ ਤਾਂ ਕਿ ਉਹ 'ਬਿੱਲ 74' ਅਤੇ ਦੂਸਰੇ ਬਦਲਾਵ ਜੋਂ ਕਿ ਓਹਨਾ ਨੂੰ ਲਗਦਾ ਹੈ ਕਿ ਭਵਿੱਖ ਵਿੱਚ ਸਮਸਿਆ ਦਾ ਕਾਰਨ ਬਣ ਸਕਦੇ ਹਨ ਜਿਵੇਂ ਕਿ ੳ. ਐੱਚ. ਆਈ. ਪੀ. (ਓਨਟਾਰੀਓ ਹੈਲਥ ਇੰਸਰਾਂਸ ਪਲਾਨ) ਨੂੰ ਖਤਮ ਕਰਨਾ ਅਤੇ ਸੂਬੇ ਦੇ 14 ਸਿਹਤ ਏਕੀਕਰਨ ਨੈੱਟਵਰਕ ਨੂੰ ਭੰਗ ਕਰਕੇ ਇਕ ਹੀ ਏਜੰਸੀ ਬਣਾਉਣ ਦੇ ਖਿਲਾਫ ਲੜ ਸਕਣ।

ਓਨਟਾਰੀਓ ਸਿਹਤ ਗਠਜੋੜ ਨੇ ਆਪਣੇ ਵਿਆਪਕ ਪਹਿਲਕਦਮੀ ਬਾਰੇ ਬਿਆਨ ਦਿੰਦੇ ਹੋਏ ਕਿਹਾ ਕਿ ਪਹਿਲੀ ਵਾਰੀ ਏਦਾ ਹੋਇਆ ਹੈ ਕਿ 150,000 ਤੋਂ ਜਿਆਦਾ ਸਿਹਤ ਅਧਿਕਾਰੀ, ਨਰਸਾਂ ,ਡਾਕਟਰ ਅਤੇ ਮਰੀਜਾ ਦੇ ਵਕੀਲ ਸਿਹਤ ਕਾਰਵਾਈ ਵਾਲੇ ਦਿਨ ਫੋਰਡ ਸਰਕਾਰ ਦੁਆਰਾ ਬੇਮਿਸਾਲ ਸਿਹਤ ਹੈਲਥ ਕੇਅਰ ਦਾ ਨਿੱਜੀਕਰਨ ਕਰਨ ਦੇ ਡੂੰਘੀ ਚਿੰਤਾ ਵਿਚ ਇਕਠੇ ਹੋਏ ਹਨ।ਇਥੋਂ ਤਕ ਕਿ ਪ੍ਰਸਿੱਧ ਸੀ. ਐਨ. ਈ.  ਪ੍ਰੋਟੇਸਟ ਰੈਟ ਨੇ ਵੀ ਰੋਸ ਵਿਚ ਆਪਣਾ ਸਹਿਯੋਗ ਦਿੱਤਾ।

ਪ੍ਰਦਰਸ਼ਨਕਾਰੀ ਕਵੀਨ ਪਾਰਕ ਵਿੱਚ ਜਾਣ ਤੋਂ ਪਹਿਲਾਂ ਬਿਮਾਰ ਬਚਿਆ ਦੇ ਹਸਪਤਾਲ਼ ਸਾਹਮਣੇ ਇਕਠੇ ਹੋਏ ,ਰੋਸ ਦੇ ਚਲਦੇ ਪੁਲਿਸ ਨੂੰ ਕਵੀਨ ਪਾਰਕ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਟ੍ਰੈਫਿਕ ਨੂੰ ਬੰਦ ਕਰਨਾ ਪਿਆ।ਇਕ ਪ੍ਰਦਰਸ਼ਨਕਾਰੀ ਨੇ ਲਿਖਿਆ ਸੀ ਕਿ, "ਅੱਜ ਟੋਰੰਟੋ ਵਿਚ ਬੁਰੇ ਤਰੀਕੇ ਨਾਲ ਟ੍ਰੈਫਿਕ ਜਾਮ ਦਾ ਕਾਰਨ ਸਿਰਫ ਡਗ ਫੋਰਡ ਹੈ ,ਪ੍ਰਦਰਸ਼ਨਕਾਰੀਆਂ ਦੀ ਇਹ ਬਦਕਿਸਮਤੀ ਹੈ ਕਿ ਫੋਰਡ ਇਹ ਸਭ ਦੇਖਣ ਲਈ ਇੱਥੇ ਨਹੀਂ ਹਨ , ਫਿਲਹਾਲ ਉਹ ਨਿਊਯਾਰਕ ਵਿਚ "ਕਾਰੋਬਾਰ ਓਨਟਾਰੀਓ" ਨੂੰ ਪ੍ਰੋਮੋਟ ਕਰ ਰਹੇ ਹਨ।