ਵਿਆਹ ਤੋਂ ਬਾਅਦ ਬਦਲੇ ਪ੍ਰਿਯੰਕਾ ਦੇ ਤੇਵਰ, ਬੋਲਡ ਲੁੱਕ ‘ਚ ਦਿਖਾਇਆ ‘ਦੇਸੀ ਅੰਦਾਜ਼’

by

ਮੀਡੀਆ ਡੈਸਕ: ਪ੍ਰਿਯੰਕਾ ਚੋਪੜਾ ਅੱਜ ਫਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਚੁੱਕੀ ਹੈ ਅਤੇ ਉਹ ਟੌਪ ਫੈਸ਼ਨ ਆਈਕਾਨ 'ਚੋਂ ਇਕ ਹੈ। ਪ੍ਰਿਯੰਕਾ ਨੇ ਲਗਭਗ 20 ਸਾਲ ਦੇ ਕਰੀਅਰ 'ਚ ਦੇਸੀ ਗਰਲ ਨਾਲ ਇੰਟਰਨੈਸ਼ਨਲ ਸਟਾਰ ਬਣਨ ਤੱਕ ਦਾ ਸ਼ਾਨਦਾਰ ਸਫਰ ਤੈਅ ਕੀਤਾ ਹੈ। ਫਿਲਮਾਂ 'ਚ ਐਕਟਿੰਗ ਤੋਂ ਇਲਾਵਾ ਉਹ ਆਪਣੇ ਲੁੱਕਸ ਤੇ ਸਟਾਈਲ ਨੂੰ ਲੈ ਕੇ ਵੀ ਚਰਚਾ 'ਚ ਛਾਈ ਰਹਿੰਦੀ ਹੈ।


ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਯੂ. ਐੱਸ. ਦੀ ਇਕ ਵੱਡੀ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਪ੍ਰਿਯੰਕਾ ਚੋਪੜਾ ਬਿਨਾ ਚੋਲੀ ਦੇ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਲਈ ਉਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਵੀ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਇੰਡੀਅਨ ਟ੍ਰਡੀਸ਼ਨਲ ਦੇ ਖਿਲਾਫ ਹੈ। ਹੁਣ ਡਰੈੱਸ ਦੇ ਡਿਜ਼ਾਈਨਰ, ਤਰੁਣ ਤਾਹਿਲੀਯਾਨੀ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤਰੁਣ ਨੇ ਪ੍ਰਿਯੰਕਾ ਚੋਪੜਾ ਦੀ ਲੁੱਕ ਬਾਰੇ ਗੱਲ ਕੀਤੀ ਅਤੇ ਇਸ ਲੁੱਕ ਲਈ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਅਦਾਕਾਰਾ ਦਾ ਬਚਾਅ ਵੀ ਕੀਤਾ।


ਤਰੁਣ ਨੇ ਕਿਹਾ, "ਇਸ 'ਚ ਕੁਝ ਵਲਗਰ ਨਹੀਂ ਹੈ। ਚੋਲੀ ਦਾ ਯੂਜ਼ ਕਰਨਾ, ਇਸ ਤਸਵੀਰ ਨੂੰ ਇਕ ਗਲੋਬਲ ਸਟੇਟਮੈਂਟ ਬਣਾਉਂਦਾ ਹੈ।" ਅੱਗੇ ਤਰੁਣ ਨੇ ਲਿਖਿਆ, "ਬਾਜੀਰਾਓ ਮਸਤਾਨੀ 'ਚ ਆਪਣੇ ਖੂਬਸੂਰਤ ਲੁੱਕ ਤੋਂ ਲੈ ਕੇ ਮਾਡਰਨ ਗੋਲੇਜ਼ ਬਣਨ ਤੱਕ ਉਸ ਦੇ ਜਿੰਨੇ ਵੀ ਰੂਪ ਹਨ, ਸਾਰੇ ਇਸ ਗੱਲ ਦਾ ਸਬੂਤ ਹੈ ਕਿ ਪ੍ਰਿਯੰਕਾ ਕਿੰਨੀ ਵਰਸਟਾਈਲ ਹੈ। ਉਹ ਸਹੀਂ ਮਾਇਨਿਆਂ 'ਚ ਇਕ ਮਾਡਰਨ ਇੰਡੀਅਨ ਆਈਕਨ ਹੈ।"


ਦੱਸਣਯੋਗ ਹੈ ਕਿ ਯੂ. ਐੱਸ. ਮੈਗਜ਼ੀਨ ਇਨਸਟਾਈਲ ਦੇ ਜੁਲਾਈ ਐਡੀਸ਼ਨ ਦੇ ਕਵਰ ਪੇਜ 'ਤੇ ਪ੍ਰਿਯੰਕਾ ਦਾ ਬੋਲਡ ਦੇਸੀ ਲੁੱਕ ਨਜ਼ਰ ਆ ਰਿਹਾ ਹੈ। ਇਸ 'ਚ ਉਹ ਬਿਨਾਂ ਬਲਾਊਜ ਦੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ। 



ਹੋਰ ਨਵੀ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ United NRI Post ਦੇ ਨਾਲ।