ਪ੍ਰਿਯੰਕਾ ਚੋਪੜਾ ਨਿਕ ਜੋਨਸ ਤੋਂ ਲੈ ਰਹੀ ਹੈ ਤਲਾਕ..? ਸਾਹਮਣੇ ਆਈ ਹੈਰਾਨ ਕਰਨ ਵਾਲੀ ਰਿਪੋਰਟ

by

ਮੁੰਬਈ (ਵਿਕਰਮ ਸਹਿਜਪਾਲ) : ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਸੋਸ਼ਲ ਮੀਡੀਆ 'ਤੇ ਟ੍ਰੇਨਡਿੰਗ 'ਚ ਰਹਿਣ ਵਾਲੀ ਜੋੜੀ ਹੈ| ਆਏ ਦਿਨੀ ਦੋਨਾਂ ਦੀ ਹੋਟ ਅਤੇ ਪਿਆਰੀ ਫੋਟੋਆਂ ਵਾਇਰਲ ਹੁੰਦੀਆਂ ਹਨ| ਹੁਣ, ਇਸ ਹੋਟ ਜੋੜੀ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ| ਸੋਸ਼ਲ ਮੀਡੀਆ 'ਤੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਤਲਾਕ ਲੈਣ ਜਾ ਰਹੇ ਹਨ| ਹਾਲਾਂਕਿ ਇਹ ਖ਼ਬਰਾਂ ਸੱਚੀਆਂ ਹਨ ਕੇ ਜੂਠੀਆਂ ਹਨ ਇਸ ਦਾ ਸਬੂਤ ਨਹੀਂ ਮਿਲਿਆ ਹੈ| ਹੁਣ ਤੁਹਾਨੂੰ ਇਹ ਸੋੱਚ ਹੈਰਾਨੀ ਹੋਵੇਗੀ ਕਿ ਤਲਾਕ ਦੀਆਂ ਇਹ ਖ਼ਬਰਾਂ ਕਿਵੇਂ ਸਾਹਮਣੇ ਆਈਆਂ? ਅਸੀਂ ਤੁਹਾਨੂੰ ਇਸ ਬਾਰੇ ਵੀ ਦਸਦੇ ਹਾਂ..! 

ਦਰਅਸਲ, ਇਹ ਖ਼ਬਰ ਹਫਤਾਵਰੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਰਿਪੋਰਟ ਨਾਲ ਸ਼ੁਰੂ ਹੋਈ, ਜੋ ਦਾਅਵਾ ਕਰਦੀ ਹੈ ਕਿ ਪ੍ਰਿਯੰਕਾ ਅਤੇ ਨਿਕ ਵਿਚਾਲੇ ਵਿਆਹ ਤੋਂ ਬਾਅਦ ਬਹੁਤ ਤਨਾਵ ਚੱਲ ਰਿਹਾ ਹੈ| ਇਸ ਕਾਰਨ ਦੋਨਾਂ ਨੇ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਦੋਹਾਂ ਦਾ ਵਿਆਹ ਸਿਰਫ 117 ਦਿਨ ਪਹਿਲਾਂ ਹੋਇਆ ਹੈ| ਅਚਾਨਕ ਤਲਾਕ ਦੀ ਅਜਿਹੀ ਖ਼ਬਰਾਂ ਫੈਨਸ ਨੂੰ ਸਦਮੇ ਦੇਣ ਵਾਲੀ ਹੈ| ਸੋਸ਼ਲ ਮੀਡੀਆ 'ਤੇ ਪ੍ਰਿਕਨੀਕ ਦੇ ਤਲਾਕ ਦੀਆਂ ਅਫਵਾਹਾਂ ਇਸ ਮੈਗਜ਼ੀਨ ਵਲੋਂ ਫੈਲਾਈ ਜਾ ਰਹੀਆਂ ਹਨ|