ਅਮਰੀਕਾ ਵਲੋਂ ਔਰਤਾਂ ਦੇ ਅਧਿਕਾਰਾਂ ਤੋਂ ਪਿੱਛੇ ਹਟਣ ਤੇ ਡੂੰਘੇ ਨਿਰਾਸ਼ ਹਨ ਟਰੂਡੋ

by

ਪੈਰਿਸ ,18 ਮਈ , ਰਣਜੀਤ ਕੌਰ ( NRI MEDIA )

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੈਰਿਸ ਦੀ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਹ ਕੁੱਝ ਅਮਰੀਕੀ ਸੂਬਿਆਂ ਵਲੋਂ ਗਰਭਪਾਤ ਨੂੰ ਬੈਨ ਕਰਨ ਵਾਲੇ ਕਦਮ ਤੇ  ਉਹ ਡੂੰਘੇ ਨਿਰਾਸ਼ ਹੋਏ ਹਨ  ਕਿਉਂਕਿ ਦੁਨੀਆ ਦੇ ਬਹੁਤ ਸਾਰੀਆ ਜਗ੍ਹਾਵਾਂ ਜਿਨ੍ਹਾਂ ਵਿਚ ਕੁਝ ਅਮਰਿਕੀ ਸੂਬੇ ਵੀ ਸ਼ਾਮਲ ਹਨ ਲਗਾਤਾਰ ਔਰਤਾਂ ਦੇ ਅਧਿਕਾਰਾਂ ਤੋਂ ਪਿਛਾਂਹ ਹੱਟ ਰਹੇ ਹਨ , ਟਰੂਡੋ ਨੇ ਇਸ ਗਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਪੱਸ਼ਟ ਤੌਰ ਤੇ ਕੈਨੇਡਾ ਔਰਤਾਂ ਦੇ ਚੁਣਾਵ ਕਰਨ ਦੇ ਅਧਿਕਾਰ ਦਾ ਸਮਰੱਥਨ ਕਰਦਾ ਹੈ ਅਤੇ ਉਹਨਾਂ ਕਿਹਾ ਕਿ ਕੈਨੇਡਾ ਵਿਚ ਔਰਤਾਂ ਕੋਲ ਇਕ ਸਹਿਯੋਗੀ ਅਤੇ ਇਕ ਰੱਖਿਅਕ ਹਮੇਸ਼ਾ ਰਹੇਗਾ , ਪੀਊ ਸਰਚ ਸੈਂਟਰ ਦੇ ਅਨੁਸਾਰ ਕੈਨੇਡਾ ਵਿਚ 1988 ਤੋ ਹੀ ਗਰਭ ਦੇ ਕਿਸੇ ਵੀ ਸਟੇਜ ਤੇ ਗਰਭਪਾਤ ਕਰਨਾ ਕਾਨੂੰਨੀ ਹੈ।


ਟਰੂਡੋ ਨੇ ਅੱਗੇ ਗਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਸ਼ਰਮ ਦੀ ਗਲ ਹੈ ਕਿ ਕਿਵੇਂ ਕੰਸਰਵੇਟਿਵ ਸਰਕਾਰਾਂ ਅਤੇ ਕੰਸਰਵੇਟਿਵ ਸਿਆਸਤਦਾਨ ਔਰਤਾਂ ਵਲੋਂ ਇੰਨੇ ਸਾਲਾਂ ਤਕ ਸਖਤ ਲੜਾਈਆਂ ਕਰਕੇ ਅਤੇ ਸਹਯੋਗੀਆਂ ਦੀ ਮਦਦ ਨਾਲ ਪਾਏ ਗਏ ਇਹਨਾਂ ਅਧਿਕਾਰਾ ਨੂੰ ਕਿਵੇਂ ਖੋਹ ਰਹੇ ਹਨ , ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਅਨੁਸਾਰ ਅਲਬਾਮਾ ਦੀ ਗਵਰਨਰ ਕੇ ਆਈਵੇ ਵਲੋਂ  ਸਾਰੇ ਗਰਭਪਾਤ ਤੇ ਬੈਨ ਲਗਾਉਣ ਦਾ ਕਾਨੂੰਨ ਬਣਾਉਣ ਤੋ ਬਾਅਦ ਟਰੂਡੋ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ।

ਆਈਵੀ ਨੇ ਆਪਣੀ ਸਟੇਟਮੈਂਟ ਵਿਚ ਕਿਹਾ ਕਿ ਕਾਨੂੰਨ ਇਹ ਮੰਨਦਾ ਹੈ ਕਿ ਹਰੇਕ ਜੀਵਨ ਕੀਮਤੀ ਹੈ ਅਤੇ ਹਰ ਜ਼ਿੰਦਗੀ ਭਗਵਾਨ ਦਾ ਪਵਿੱਤਰ ਤੋਹਫ਼ਾ ਹੈ , ਗਰਭਪਾਤ ਕਰਨ ਵਾਲੇ ਨੂੰ  99 ਸਾਲਾਂ ਦੀ ਸਜ਼ਾ ਜਾ ਜੀਵਨ ਕਾਲ ਦੀ ਸਜਾ ਹੋਵੇਗੀ।ਸਿਰਫ ਓਨਾ ਹਾਲਾਤਾਂ ਵਿਚ ਹੀ ਗਰਭਪਾਤ ਕਰਵਾ ਸਕਦੇ ਹੋ ਜਿਨ੍ਹਾਂ ਕੇਸਾਂ ਵਿਚ ਮਾ ਦੀ ਜਾਣ ਨੂੰ ਖਤਰਾ ਹੋਵੇ ਪਰ ਸਰਕਾਰ ਦੇ ਇਸ ਫੈਸਲੇ ਨੂੰ ਰਿਪਬਲਿਕਨ ਅਤੇ ਡੇਮੋਕ੍ਰੇਟਿਕ ਦੋਨੋ  ਕਾਨੂੰਨ ਨਿਰਮਾਤਾਵਾ ਤੋ ਹੀ ਆਲੋਚਨਾ ਮਿਲੀ ਹੈ।ਵਿਰੋਧੀ ਧਿਰ ਦੇ ਕੇਵਿਨ ਮੈਕਕਾਰਥੀ ਨੇ ਕਿਹਾ ਕਿ ਕਾਨੂੰਨ ਬਹੁਤ ਅੱਗੇ ਨਿਕਲ ਚੁੱਕਾ ਹੈ , ਪਲੈਂਨਡ ਪੈਰੇਂਟਹੁੱਡ ਆਰਗਨਾਈਜ਼ੇਸ਼ਨ ਨੇ ਪਹਿਲਾ ਹੀ ਅਲਬਾਮਾ ਦੀ ਸਰਕਾਰ ਦੇ  ਇਸ ਫੈਸਲੇ ਖਿਲਾਫ ਪਟੀਂਸ਼ਨ ਜਾਰੀ ਕਰ ਦਿੱਤੀ ਹੈ।

ਅਲਬਾਮਾ ਦੀ ਰਿਪਬਲਿਕਨ ਗਵਰਨਰ ਦੀ ਤਰ੍ਹਾਂ ਹੀ ਓਹੀਓ, ਕੈਂਟਕੀ,ਜੌਰਜੀਆ ਅਤੇ ਮਿੱਸੀਸਿੱਪੀ ਦੇ ਰਿਪਬਲਿਕਨ ਗਵਰਨਰਾਂ ਦੁਆਰਾ ਵੀ ਏਸੇ ਸਾਲ "ਹਾਰਟ ਬੀਟ" ਬਿੱਲ ਤੇ ਹਸਤਾਖਰ ਕੀਤੇ ਹਨ ਜਿਸ ਦੇ ਅਨੁਸਾਰ ਗਰਭਸਥ ਸ਼ਿਸ਼ੂ ਦੀ ਦਿਲ ਦੀ ਧੜ੍ਹਕਣ ਦਾ ਪਤਾ ਲੱਗਣ ਤੋਂ ਬਾਅਦ ਗਰਭਪਾਤ ਨਹੀਂ ਹੋ ਸਕਦਾ ਜੋਂ ਕਿ ਆਮ ਤੌਰ ਤੇ ਗਰਭ ਦੇ ਪਹਿਲੇ ਛੇ ਹਫ਼ਤਿਆਂ ਦੇ ਅੰਦਰ ਹੁੰਦਾ ਹੈ।