ਆਸਟ੍ਰੇਲੀਆ ਦੇ PM ਨੇ ਮੋਦੀ ਨਾਲ ਲਈ SELFIE, ਟਵਿੱਟ ਕਰ ਲਿਖਿਆ-ਕਿੰਨਾ ਵਧੀਆ ਹੈ ਮੋਦੀ

by mediateam

ਓਸਾਕਾ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸ਼ਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਾਪਾਨ ਦੇ ਓਸਾਕਾ ਪਹੁੰਚੇ ਹਨ। ਸੰਮੇਲਨ ਲਈ ਪਹੁੰਚੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਮੁਲਾਕਾਤ ਦੇ ਦੌਰਾਨ ਪੀਐੱਮ ਮੋਦੀ ਨੇ ਤਸਵੀਰਾਂ ਵੀ ਖਿਚਵਾਈਆਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਆਪਣੇ ਟਵੀਟਰ ਖਾਤੇ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਨਜ਼ਰ ਆ ਰਹੇ ਹਨ। ਇਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਸਕਰਾਉਂਦੇ ਹੋਏ ਸੈਲਫ਼ੀ ਲਈ ਹੈ। ਇਸ ਤਸਵੀਰ ਨੂੰ ਟਵੀਟਰ ਖਾਤੇ ਤੇ ਸਾਂਝਾ ਕਰਦੇ ਹੋਏ ਆਸਟ੍ਰੇਲੀਅਨ ਪੀਐੱਮ ਸਕਾਟ ਨੇ ਲਿਖਿਆ-'ਕਿੰਨਾ ਵਧੀਆ ਹੈ ਮੋਦੀ'| 

ਦੱਸ ਦਈਏ ਕਿ ਜਾਪਾਨ ਦੇ ਓਸਾਕਾ ਸ਼ਹਿਰ ਵਿੱਚ ਜੀ-20 ਸਮਿਟ ਤੋਂ ਇਲਾਵਾ ਬ੍ਰਿਕਸ ਨੇਤਾਵਾਂ ਦੀ ਸ਼ੁੱਕਰਵਾਰ ਨੂੰ ਮੀਟਿੰਗ ਵੀ ਹੋਈ ਸੀ। 


ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ ਜੋ ਨਾ ਸਿਰਫ਼ ਬੇਗੁਨਾਹਾਂ ਦੀ ਹੱਤਿਆ ਕਰਦਾ ਹੈ ਬਲਕਿ ਆਰਥਿਕ ਵਿਕਾਸ ਅਤੇ ਸਮਾਜਿਕ ਸਥਿਰਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। 

ਪੀਐੱਮ ਮੋਦੀ ਨੇ ਕਿਹਾ ਕਿ ਅੱਤਵਾਦ ਅਤੇ ਜਾਤੀਵਾਦ ਦਾ ਕਿਸੇ ਵੀ ਤਰੀਕੇ ਸਮੱਰਥਨ ਬੰਦ ਕਰਨ ਦੀ ਜ਼ਰੂਰਤ ਹੈ।ਜਾਪਾਨ ਦੇ ਓਸਾਕਾ ਵਿੱਚ ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਦੋਵੇਂ ਦੇਸ਼ਾਂ ਵਿਚਕਾਰ ਦੋ-ਪੱਖੀ ਗੱਲਬਾਤ ਹੋਈ। ਮੁੱਖ ਚਰਚਾ ਇਰਾਨ ਅਤੇ ਰੱਖਿਆ ਸਬੰਧਾਂ ਤੇ ਹੋਈ। ਉਥੇ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ, 'ਮੈਂ ਅਤੇ ਪੀਐੱਮ ਮੋਦੀ ਅਸਲ ਵਿੱਚ ਵਧੀਆ ਦੋਸਤ ਬਣ ਗਏ ਹਾਂ ਅਤੇ ਸਾਡੇ ਦੇਸ਼ ਕਦੇ ਵੀ ਏਨੇ ਨੇੜੇ ਨਹੀਂ ਆਏ।'