PM ਮੋਦੀ ਨੇ ਸਫਾਈ ਕਰਮਚਾਰੀਆਂ ਦੇ ਧੋਤੇ ਪੈਰ

by mediateam

ਪ੍ਰਯਾਗਰਾਜ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਅੱਜ ਪ੍ਰਯਾਗਰਾਜ ਪੁੱਜੇ ਹਨ। ਇੱਥੇ ਚਲ ਰਹੇ ਕੁੰਭ ਮੇਲੇ ਦੌਰਾਨ ਉਨ੍ਹਾਂ ਨੇ ਸੰਗਮ 'ਚ ਆਸਥਾ ਦੀ ਡੁੱਬਕੀ ਲਾਈ। ਮੋਦੀ ਇਸ ਤੋਂ ਬਾਅਦ ਸਫਾਈ ਕਰਮਚਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। 

ਬਸ ਇੰਨਾ ਹੀ ਨਹੀਂ ਮੋਦੀ ਨੇ ਸਫਾਈ ਕਰਮਚਾਰੀਆਂ ਦੇ ਬਹੁਤ ਹੀ ਨਿਮਰਤਾ ਨਾਲ ਪੈਰ ਵੀ ਧੋਤੇ। ਇੱਥੇ ਦੱਸ ਦੇਈਏ ਕਿ ਇਹ ਉਹ ਲੋਕ ਹਨ, ਜਿਨ੍ਹਾਂ ਨੇ ਕੁੰਭ ਦੇ ਆਯੋਜਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।