ਪਾਕਿਸਤਾਨ,(ਦੇਵ ਇੰਦਰਜੀਤ) :ਸਿਨੋਫਰਮ ਵੈਕਸੀਨ ਦੀ ਦੂਸਰੀ ਖੇਪ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੇ ਰਾਵਲਪਿੰਡੀ ਨੇ ਨੂਰ ਖ਼ਾਨ ਏਅਰਬੇਸ ’ਚ ਪ੍ਰਾਪਤ ਕੀਤੀ।ਦੇਸ਼ ’ਚ ਵਰਤਮਾਨ ’ਚ ਉਪਲੱਬਧ ਇਹ ਇਕਮਾਤਰ ਟੀਕਾ ਹੈ। ਇਸ ਤੋਂ ਪਹਿਲਾਂ, ਚੀਨ ਨੇ 1 ਫਰਵਰੀ ਨੂੰ ਸਿਨੋਫਾਰਮ ਦੀ 500,000 ਖੁਰਾਕ ਪਾਕਿਸਤਾਨ ਦਾਨ ਕੀਤੀਆਂ ਸੀ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀਰਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ। ਇਸ ਨਾਲ ਦੇਸ਼ ’ਚ ਇਕ ਦਿਨ ਬਾਅਦ ਟੀਕਾਕਰਨ ਮੁਹਿੰਮ ਸ਼ੁਰੂ ਹੋਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਆਰਿਫ ਅਲਵੀ ਵੀ ਵੈਕਸੀਨ ਲਗਵਾ ਚੁੱਕੇ ਹਨ।
ਪਾਕਿਸਤਾਨ ’ਚ ਹੁਣ ਤਕ 615,810 ਮਾਮਲੇ ਸਾਹਮਣੇ ਆ ਗਏ ਹਨ। ਇਥੇ 10 ਮਾਰਚ ਨੂੰ ਆਮ ਜਨਤਾ ਦਾ ਟੀਕਾਕਰਨ ਸ਼ੁਰੂ ਹੋਇਆ। 60 ਸਾਲ ਦੇ ਉਪਰ ਦੇ ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ।
ਫਰਵਰੀ ਦੀ ਸ਼ੁਰੂਆਤ ’ਚ ਸਿਹਤ ਕਰਮਚਾਰੀਆਂ ਨੂੰ ਟੀਕਾਕਰਨ ਸ਼ੁਰੂ ਹੋਇਆ ਸੀ। ਅਲ ਜਜ਼ੀਰਾ ਅਨੁਸਾਰ ਪਾਕਿਸਤਾਨ ’ਚ ਟੀਕਾਕਰਨ ਦੀ ਰਫ਼ਤਾਰ ਹੋਲੀ ਰਹੀ ਹੈ। ਲੋਕ ਟੀਕਾ ਲਗਵਾਉਣ ਤੋਂ ਕਤਰਾ ਰਹੇ ਹਨ। ਅਧਿਕਾਰੀਆਂ ਅਨੁਸਾਰ ਪਾਕਿਸਤਾਨ ਨੂੰ ਇਸ ਮਹੀਨੇ ਏਸਟ੍ਰਾਜੇਨੇਕਾ ਦੇ 2.8 ਮਿਲੀਅਨ ਡੋਜ਼ ਮਿਲਣ ਵਾਲਾ ਹੈ। ਗਾਵੀ ਫਾਊਂਡੇਸ਼ਨ ਇਹ ਵੈਕਸੀਨ ਮੁਹੱਈਆ ਕਰਵਾਉਣ ਵਾਲਾ ਹੈ। ਸਿਨੋਫਰਮ ਤੇ ਏਸਟ੍ਰਾਜੇਨੇਕਾਕੇ ਤੋਂ ਇਲਾਵਾ, ਪਾਕਿਸਤਾਨ ਨੇ ਰੂਸ ਦੇ ਸਪੁਤਨਿਕ ਤੇ ਚੀਨ ਦੇ ਕੈਨਸੀਨੋ ਬਾਓਲਾਜਿਕਸ ਇੰਕ ਦੇ ਟੀਕੇ ਨੂੰ ਆਪਾਤਕਾਲੀਨ ਇਸਤੇਮਾਲ ਲਈ ਮਨਜ਼ੂਰੀ ਦੇ ਦਿੱਤੀ ਹੈ।