ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਕਈ ਸਮੇ ਤੋਂ ਲਗਾਤਾਰ ਭੱਠੇ ਬੰਦ ਪਏ ਹਨ। ਜਿਸ ਦੇ ਚਲਦੇ ਰੇਤਾ ਬੱਜਰੀ ਦੇ ਭਾਅ 'ਵਿੱਚ ਵਾਧਾ ਹੋ ਰਿਹਾ ਹੈ । ਭੱਠੇ ਬੰਦ ਹੋਣ ਕਾਰਨ ਰੇਤੇ ਦੀ ਨਵੀ ਖੁਦਾਈ ਦਾ ਕੰਮ ਵੀ ਰੁਕ ਗਿਆ ਹੈ। ਇਸ ਦਾ ਮਜ਼ਦੂਰਾਂ 'ਤੇ ਸਭ ਤੋਂ ਵੱਧ ਅਸਰ ਪਾ ਰਿਹਾ ਹੈ ਕਿਉਕਿ ਭੱਠੇ ਬੰਦ ਹੋਣ ਕਾਰਨ ਮਜ਼ਦੂਰਾਂ ਕੋਲੋਂ ਕੰਮ ਨਹੀਂ ਹੈ। ਜਿਸ ਨਾਲ ਉਹ ਬੇਰੁਜਗਾਰ ਦੀ ਮਾਰ ਹੇਠਾਂ ਆ ਗਏ ਹਨ ਤੇ ਆਮ ਲੋਕਾਂ ਦੇ ਨਿਰਮਾਣ ਦੇ ਕੰਮ ਵੀ ਰੋਕੇ ਹੋਏ ਹਨ। ਹੁਣ ਤੱਕ ਸੂਬੇ ਵਿੱਚ 2600 ਦੇ ਕਰੀਬ ਭੱਠੇ ਹਨ। ਜਿਨਾ 'ਚੋ 1700 ਚਾਲੂ ਹਨ ਪਰ ਕਾਫੀ ਸਮੇ ਤੋਂ ਉਨ੍ਹਾਂ ਨੇ ਵੀ ਆਪਣੇ ਭੱਠੇ ਬੰਦ ਕੀਤੇ ਹੋਏ ਹਨ ਤੇ ਉਨ੍ਹਾਂ ਦੀ ਹੜਤਾਲ ਵੀ ਜਾਰੀ ਹੈ। ਭੱਠਾ ਮਾਲਕਾਂ ਨੇ ਕਿਹਾ ਕਿ ਕੇਦਰ ਸਰਕਾਰ ਵਲੋਂ ਭੱਠੀਆਂ ਤੇ 12 ਫੀਸਦੀ GST ਲੱਗਾ ਦਿੱਤੀ ਗਈ ਹੈ ਜੋ ਕਿ ਪਹਿਲਾ 6 ਫੀਸਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰੇਕ ਭੱਠੇ ਆਫ ਸੀਜ਼ਨ 10 ਹਜ਼ਾਰ ਤੱਕ ਦੀਆਂ ਇੱਟਾਂ ਦੀ ਵਿਕਰੀ ਹੁੰਦੀ ਹੈ ਪਰ ਭੱਠੇ ਬੰਦ ਹੋਣ ਕਾਰਨ ਸ਼ਹਿਰੀ ਨਿਰਮਾਣ ਕਾਰਜਾਂ ਤੇ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਵੀ ਸਰਕਾਰੀ ਕੰਮ ਚੱਲ ਰਹੇ ਹਨ ਉਹ ਸਭ ਠੱਪ ਪਏ ਹੋਏ ਹਨ। ਪੰਜਾਬ ਵਿੱਚ ਹੁਣ ਇੱਟਾਂ ਦਾ ਭਾਅ 6200 ਰੁਪਏ ਤੋਂ ਲੈ ਕੇ 7000 ਰੁਪਏ ਪ੍ਰਤੀ ਹਜ਼ਾਰ ਹੈ । ਇਸ ਸਭ ਦਾ ਵੱਧ ਅਸਰ ਮੁਹਾਲੀ ਰੋਪੜ ਦੇ ਇਲਾਕਿਆਂ ਵਿੱਚ ਪੈ ਰਿਹਾ ਹੈ । ਦੱਸ ਦਈਏ ਕਿ ਭੱਠਾ ਮਾਲਕਾਂ ਨੂੰ ਮੀਂਹ ਕਾਰਨ ਰੇਤਾ- ਬੱਜਰੀ ਦੀ ਮਾਈਨਿੰਗ ਬੰਦ ਹੋਣ ਕਾਰਨ ਕਾਫੀ ਘਾਟੇ ਦਾ ਸਾਮਣਾ ਕਰਨਾ ਪਾ ਰਿਹਾ ਸੀ ।