ਜਵਾਨਾਂ ਨੂੰ ਮਿਲਣ ਪਤਨੀ ਸਮੇਤ ਟਰੰਪ ਅਚਾਨਕ ਪਹੁੰਚੇ ਅਫਗਾਨਿਸਤਾਨ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਰਾਸ਼ਟਰਪਤੀ ਡੋਨਾਲਡ ਟ੍ਰੰਪ ਥੈਂਕਸ ਗਿਵਿੰਗ ਡੇਅ ਮੌਕੇ ਵੀਰਵਾਰ ਸਵੇਰੇ ਆਪਣੇ ਜਵਾਨਾਂ ਨੂੰ ਮਿਲਣ ਲਈ ਪਤਨੀ ਸਮੇਤ ਅਫਗਾਨਿਸਤਾਨ ਪਹੁੰਚ ਗਏ। ਉਨ੍ਹਾਂ ਨੇ ਆਪਣੇ ਜਵਾਨਾਂ ਨੂੰ ਧੰਨਵਾਦ ਦਿੰਦਿਆ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਮੌਜੂਦਗੀ ਵਿਚ ਕਿਹਾ ਕਿ ਤਾਲਿਬਾਨ ਨਾਲ ਮੁੜ ਸ਼ਾਂਤੀ ਲਈ ਗੱਲਬਾਤ ਹੋਵੇਗੀ। ਟਰੰਪ ਦੀ ਇਹ ਪਹਿਲੀ ਅਫਗਾਨਿਸਤਾਨ ਯਾਤਰਾ ਹੈ। 

ਇਸ ਤੋਂ ਪਹਿਲਾਂ ਉਹ ਆਪਣੇ ਜਵਾਨਾਂ ਨਾਲ ਮਿਲਣ ਲਈ ਬੀਤੇ ਸਾਲ ਦੇ ਅੰਤ ਵਿਚ ਇਰਾਕ ਦੀ ਰਾਜਧਾਨੀ ਬਗਦਾਦ ਜਾ ਚੁੱਕੇ ਹਨ। ਜਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਬੀਤੇ ਇਕ ਸਾਲ ਤੋਂ ਹੀ ਸ਼ਾਂਤੀ ਦੀ ਗੱਲਬਾਤ ਨੂੰ ਟਰੰਪ ਨੇ ਸਤੰਬਰ, 2019 ਵਿਚ ਭੰਗ ਕਰ ਦਿੱਤਾ ਸੀ। ਹੋਇਆ ਇਹ ਸੀ ਕਿ ਤਾਲਿਬਾਨ ਨੇ ਕਾਬੁਲ ਵਿਚ ਹਮਲੇ ਦੌਰਾਨ ਇਕ ਦਰਜਨ ਫੋਜੀਆਂ ਨੂੰ ਇਕ ਹਮਲੇ ਵਿਚ ਮਾਰ ਮੁਕਾਇਆ ਸੀ, ਜਿਸ ਵਿਚ ਇਕ ਅਮਰੀਕੀ ਫੋਜੀ ਵੀ ਸੀ। ਇਸ ਹਮਲੇ ਦੀ ਜਿੰਮੇਦਾਰੀ ਤਾਲਿਬਾਨ ਨੇ ਲਈ ਸੀ। 

ਉਸ ਵੇਲ੍ਹੇ ਤਾਲਿਬਾਨੀ ਨੁਮਾਂਇੰਦੇ ਆਖਰੀ ਪੜਾਅ ਦੀ ਗੱਲਬਾਤ ਲਈ ਗੁਪਤ ਤੌਰ 'ਤੇ ਅਮਰੀਕਾ ਆਉਣ ਵਾਲੇ ਸਿ। ਹਾਲੇ ਕੁਝ ਦਿਨ ਪਹਿਲਾਂ ਹੀ ਅਫਗਾਨਿਸਤਾਨ ਸਰਕਾਰ ਨੇ ਅਮਰੀਕਾ ਅਤੇ ਆਸਟ੍ਰੇਲੀਆ ਦੇ ਦੋ ਪ੍ਰਿੰਸੀਪਲਾਂ ਦੇ ਬਦਲੇ ਤਿੰਨ ਬੰਦੀਆਂ ਨੂੰ ਰਿਹਾ ਕੀਤਾ ਸੀ। ਇਹੀ ਨਹੀਂ, ਤਾਲਿਬਾਨ ਨੇ ਵੀ ਬੀਤੇ ਹਫਤੇ ਦੱਸ ਅਫਗਾਨ ਫੋਜੀਆਂ ਨੂੰ ਰਿਹਾ ਕੀਤਾ ਸੀ। ਇਸ ਵੇਲ੍ਹੇ ਅਫਗਾਨਿਸਤਾਨ ਵਿਚ 12 ਹਜਾਰ ਅਮਰੀਕੀ ਫੋਜੀ ਹਨ। 2001 ਤੋਂ ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਨਾਲ ਲੜਦਿਆਂ 2300 ਅਮਰੀਕੀ ਫੋਜੀ ਜਾਨ ਗਵਾ ਚੁੱਕੇ ਹਨ।