by jaskamal
ਨਿਊਜ਼ ਡੈਸਕ (ਜਸਕਮਲ) : ਵਿਸ਼ਵ ਭਰ 'ਚ ਵਧ ਰਹੇ ਕੋਰੋਨਾ ਲਾਗ ਦੇ ਡਰ ਤੋਂ ਬੰਦ ਪਏ ਦੇਸ਼ ਦੇ ਸਕੂਲ, ਕਾਲਜਾਂ ਸਮੇਤ ਸਾਰੇ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ।ਲਾਗ ਦੀ ਰਫਤਾਰ ਰੁਕਦੇ ਹੀ ਸਿੱਖਿਆ ਮੰਤਰਾਲੇ ਨੇ ਫੈਸਲੇ 'ਤੇ ਚਰਚਾ ਕਰਨ ਤਿਆਰੀ ਕੀਤੀ ਹੈ।
ਹਾਲਾਂਕਿ ਇਨ੍ਹਾਂ ਵਿੱਦਿਅਤ ਅਦਾਰਿਆਂ ਨੂੰ ਕਦੋਂ ਤੋਂ ਖੋਲ੍ਹਿਆ ਜਾਣਾ ਹੈ, ਇਸਦਾ ਫ਼ੈਸਲਾ ਸੂਬਿਆਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਹੀ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਦੇ ਹਨ। ਫਿਲਹਾਲ ਇਸਦੀ ਤਿਆਰੀ ਸ਼ੁਰੂ ਹੋ ਗਈ ਹੈ।