by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿਛਲੇ ਦਿਨੀਂ ਖਾਲਿਸਤਾਨੀ ਆਗੂ ਹਰਦੀਪ ਸਿੰਘ ਦਾ 2 ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਖਾਲਿਸਤਾਨੀ ਓਟਾਵਾ ਦੇ ਭਾਰਤੀ ਕਮਿਸ਼ਨਰ ਸੰਜੇ ਕੁਮਾਰ ਤੇ ਟੋਰਾਂਟੋ ਦੀ ਕੌਂਸਲਰ ਜਨਰਲ ਅਪੂਰਵ ਨੂੰ ਹਰਦੀਪ ਸਿੰਘ ਦੇ ਕਾਤਲ ਦੱਸ ਰਹੇ ਹਨ। ਦੱਸ ਦਈਏ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਸੰਸਥਾ ਸਿੱਖ ਫ਼ਾਰ ਜਸਟਿਸ ਵਲੋਂ ਕੈਨੇਡਾ ਵਿਚ ਭਾਰਤ ਖਿਲਾਫ 'ਕਿਲ ਇੰਡੀਆ' ਰੈਲੀ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਰੈਲੀ 8 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ । ਕੈਨੇਡਾ ਪੁਲਿਸ ਅਨੁਸਾਰ ਹਰਦੀਪ ਸਿੰਘ ਦਾ ਭਾਰਤ ਦੇ ਨਾਲ ਕੋਈ ਲੈਣਾ ਦੇਣ ਨਹੀਂ ਹੈ, ਉੱਥੇ ਹੀ ਪੰਨੂ ਨੇ ਇੱਕ ਵੀਡੀਓ ਜਾਰੀ ਕਰਦੇ ਸਭ ਨੂੰ ਅਪੀਲ ਕੀਤੀ ਕਿ 8 ਜੁਲਾਈ ਨੂੰ ਕੈਨੇਡਾ ,ਅਮਰੀਕਾ, ਇੰਗਲੈਂਡ ਸਮੇਤ ਹੋਰ ਹੀ ਦੇਸ਼ਾਂ 'ਚ ਭਾਰਤੀ ਅੰਬੈਸੀ ਬਾਹਰ ਪ੍ਰਦਰਸ਼ਨ ਦੌਰਾਨ ਤਿਰੰਗੇ ਦਾ ਅਪਮਾਨ ਵੀ ਕੀਤਾ ਜਾਵੇਗਾ।