ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਰੜ ਤੋਂ ਇਸ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਵਿਆਹੁਤਾ ਦੇ ਸਹੁਰੇ ਪਰਿਵਾਰ ਵਲੋਂ ਦਾਜ ਕਾਰਨ ਉਸ ਨਾਲ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਈ। ਪੀੜਤਾ ਨੇ ਥਾਣੇ ਪਹੁੰਚ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ । ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ ਸਾਲ 2022 ਨੂੰ ਬਡਾਲਾ ਰੋਡ ਗੁਰੂ ਨਾਨਕ ਕਾਲੋਨੀ ਦੇ ਵਾਸੀ ਗੁੱਲ ਬਹਾਰ ਨਾਲ ਹੋਇਆ ਸੀ। ਵਿਆਹ ਦੇ 3 ਮਹੀਨੇ ਬਾਅਦ ਹੀ ਉਸ ਦੀ ਸੱਸ ਤੇ ਪਤੀ ਨੇ ਦਾਜ ਦੀ ਮੰਗ ਕਰਦੇ ਹੋਏ ਉਸ ਨਾਲ ਕੁੱਟਮਾਰ ਕੀਤੀ ਸੀ।
ਜਿਸ ਤੋਂ ਬਾਅਦ ਉਸ ਦਾ ਭਰਾ ਉਸ ਨੂੰ ਆਪਣੇ ਨਾਲ ਘਰ ਲੈ ਗਿਆ, ਜਿੱਥੇ ਉਹ 2 ਮਹੀਨੇ ਰਹੀ ਪਰ ਉਸ ਦੀ ਸੱਸ ਤੇ ਉਸ ਦੇ ਕੁਝ ਰਿਸ਼ਤੇਦਾਰ ਸਮਝਾ ਕੇ ਫਿਰ ਆਪਣੇ ਘਰ ਲੈ ਗਏ । ਪੀੜਤਾ ਨੇ ਦੱਸਿਆ ਕਿ ਉਹ 8 ਮਹੀਨਿਆਂ ਦੀ ਗਰਭਵਤੀ ਸੀ । ਫਿਰ ਵੀ ਉਸ ਦੀ ਸੱਸ ਨੇ ਢਿੱਡ 'ਚ ਲੱਤਾਂ ਮਾਰਿਆ ਤੇ ਕੁੱਟਮਾਰ ਕੀਤੀ । ਇਸ ਦੌਰਾਨ ਕੁੜੀ ਦੇ ਪੇਕੇ ਘਰ ਵਾਲੇ ਸਹੁਰੇ ਘਰ ਪਹੁੰਚ ਗਏ ।ਕੁੜੀ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ । ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਪਹਿਲਾਂ ਕੁੜੀ ਨੂੰ ਜਖ਼ਮੀ ਹਾਲਤ 'ਚ ਹਸਤਪਾਲ ਦਾਖ਼ਲ ਕਰਵਾਇਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।