
ਜਲੰਧਰ (ਨੇਹਾ): ਮਕਸੂਦਾਂ ਸਬ-ਸਟੇਸ਼ਨ ਅਧੀਨ 11 ਕੇ.ਵੀ. ਸ਼ਾਂਤੀ ਵਿਹਾਰ ਅਤੇ ਮਕਸੂਦਪੁਰ ਫੀਡਰ ਦੀ ਸਪਲਾਈ 18 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਅਭਿਨੰਦਨ ਪਾਰਕ, ਸ਼ਾਂਤੀ ਵਿਹਾਰ, ਸੁਦਰਸ਼ਨ ਪਾਰਕ, ਮਕਸੂਦਾਂ, ਜਨਤਾ ਕਲੋਨੀ, ਜਵਾਲਾ ਨਗਰ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।