ਨਵੀਂ ਦਿੱਲੀ (Vikram Sehajpal) : ਪਾਕਿਸਤਾਨ ਨੇ ਦੋਹਾਂ ਦੇਸ਼ਾਂ ਵਿਚਾਲੇ ਜਾਰੀ ਡਾਕ ਸੇਵਾ ਉੱਤੇ ਰੋਕ ਲਗਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਪਿਛਲੇ ਲਗਭਗ ਡੇਢ ਮਹੀਨੇ ਤੋਂ ਭਾਰਤ ਤੋਂ ਜਾਣ ਵਾਲੇ ਕੰਸਾਇਨਮੈਂਟ ਉੱਤੇ ਪਾਕਿਸਤਾਨ ਨੇ ਰੋਕ ਲਗਾ ਦਿੱਤੀ ਹੈ।ਭਾਵੇਂ ਵੰਡ ਹੋਈ, ਦੋਹਾਂ ਦੋਸ਼ਾਂ ਵਿਚਾਲੇ ਯੁੱਧ ਹੋਇਆ ਜਿਸ ਤੋਂ ਬਾਅਦ ਇੰਨਾ ਤਣਾਅ ਵੀ ਰਿਹਾ, ਇਸ ਦੇ ਬਾਵਜੂਦ ਵੀ ਦੋਹਾਂ ਦੇਸ਼ਾਂ ਵਿਚਾਲੇ ਡਾਕ ਸੇਵਾ ਬੰਦ ਨਹੀਂ ਹੋਈ। ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਪਾਕਿਸਤਾਨ ਨੇ ਡਾਕ ਸੇਵਾ ਬੰਦ ਕਰ ਦਿੱਤੀ ਹੈ।
ਭਾਰਤ ਵੱਲੋਂ ਆਖ਼ਰੀ ਕੰਸਾਇਨਮੈਂਟ 27 ਅਗਸਤ ਨੂੰ ਗਿਆ ਸੀ। ਇਸ ਕਾਰਨ ਭਾਰਤੀ ਡਾਕ ਪ੍ਰਸ਼ਾਸਨ ਨੇ ਦੇਸ਼ ਤੋਂ ਪਾਕਿਸਤਾਨ ਜਾਣ ਵਾਲੀਆਂ ਚਿੱਠੀਆਂ-ਪੱਤਰਾਂ ਨੂੰ ਹੋਲਡ ਉੱਤੇ ਰੱਖ ਦਿੱਤਾ ਹੈ। ਇਹ ਜਾਣਕਾਰੀ ਪੋਸਟਲ ਸੇਵਾ ਦੇ ਨਿਰਦੇਸ਼ਕ ਆਰਵੀ ਚੌਧਰੀ ਨੇ ਦਿੱਤੀ ਹੈ।
ਇਸ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਤੋਂ ਡਾਕ ਮੇਲ ਸੇਵਾ ਬੰਦ ਕਰ ਦਿੱਤੀ। ਪਾਕਿਸਤਾਨ ਦਾ ਡਾਕ ਸੇਵਾ ਬੰਦ ਕਰਨ ਦਾ ਇੱਕ ਤਰਫਾ ਨਿਰਮਾਣ ਅੰਤਰਰਾਸ਼ਟਰੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਹ ਫ਼ੈਸਲਾ ਭਾਰਤ ਨੂੰ ਬਿਨਾ ਨੋਟਿਸ ਦਿੱਤਿਆਂ ਕੀਤਾ ਹੈ।