by jaskamal
ਨਿਊਜ਼ ਡਿਸਕ (ਰਿੰਪੀ ਸ਼ਰਮਾ) : ਮਹਾਨਗਰ ਦੇ CT Institute ਕਾਲਜ 'ਚ ਪੜ੍ਹ ਰਹੇ ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੈਗੰਬਰ ਦੀ ਟਿੱਪਣੀ ਵਿਵਾਦ 'ਚ ਭਾਜਪਾ ਨੇਤਾ ਨੂਪੁਰ ਸ਼ਰਮਾ ਦੇ ਸਮਰਥਨ 'ਚ ਪੋਸਟ ਕੀਤਾ ਸੀ ।
ਕਸ਼ਮੀਰ ਦੀ ਇੱਕ ਹਿੰਦੂ ਵਿਦਿਆਰਥਣ ਦੀ ਫੇਸਬੁੱਕ ਪੋਸਟ ਦੇ ਵਿਰੋਧ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਫੇਸਬੁੱਕ 'ਤੇ ਨੂਪੁਰ ਸ਼ਰਮਾ ਦੇ ਹੱਕ 'ਚ ਪੋਸਟ ਕਰਨ ਵਾਲੀ ਲੜਕੀ ਨੂੰ ਸੰਸਥਾ 'ਚੋਂ ਕੱਢਿਆ ਜਾਵੇ। ਮੈਨੇਜਮੈਂਟ ਮੈਂਬਰਾਂ ਨੇ ਵਿਦਿਆਰਥਣ ਨੂੰ ਸਮਝਾਇਆ, ਜਿਸ ਤੋਂ ਬਾਅਦ ਉਸ ਨੇ ਸਾਰੇ ਵਿਦਿਆਰਥੀਆਂ ਤੋਂ ਜਨਤਕ ਤੌਰ 'ਤੇ ਮੁਆਫੀ ਮੰਗੀ।