by
25 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਦੀ ਪੋਰਟਰ ਏਅਰਲਾਈਨਜ਼ ਨੇ ਟੋਰਾਂਟੋ ਤੋਂ ਕਾਟੇਜ ਦੇਸ਼ ਤੱਕ ਜਾਣ ਲਈ ਆਮ ਤੌਰ 'ਤੇ ਹਾਈਵੇ 400' ਤੇ ਭਾਰੀ ਆਵਾਜਾਈ 'ਚ ਫੱਸਣਾ ਪੈਂਦਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਓਥੇ ਜਾਣ ਲਈ ਕਾਫ਼ੀ ਪਰੇਸ਼ਾਨੀ ਹੁੰਦੀ ਹੈ | ਪਰ ਹੁਣ ਪੋਰਟਰ ਏਅਰਲਾਈਨਜ਼ ਨੇ ਇਸ ਪਰੇਸ਼ਾਨੀ ਦੇ ਹੱਲ ਲਈ ਲੋਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ |
ਪੋਰਟਰ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਇਸ ਗਰਮੀਆਂ, 3 ਸਤੰਬਰ ਨੂੰ ਬਿਲੀ ਬਿਸ਼ਪ ਏਅਰਪੋਰਟ ਤੋਂ ਮੁਸਕੋਕਾ ਦੀ ਉਡਾਣਾਂ ਸ਼ੁਰੂ ਕਰਨ ਜਾ ਰਹੇ ਹਨ | ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਉਡਾਣ ਭਰਨ ਨੂੰ ਸਿਰਫ 20 ਮਿੰਟ ਲੱਗਣਗੇ |
ਦੱਸਣਯੋਗ ਹੈ ਕਿ ਮੁਸਕੋਕਾ ਜਾਣ ਲਈ ਦੋ ਉਡਾਣਾਂ ਚਾਲੂ ਕੀਤੀਆਂ ਜਾ ਰਹੀਆਂ ਹਨ ਜੋ ਵੀਰਵਾਰ ਦੁਪਹਿਰ ਅਤੇ ਸੋਮਵਾਰ ਸਵੇਰ ਨੂੰ ਹੀ ਚੱਲਿਆ ਕਰਨਗੀਆਂ |ਓਥੇ ਹੀ ਵੀਕਐਂਡ 'ਚ ਮੰਗਵਾਰ ਨੂੰ ਵੀ ਇਹ ਫਲਾਈਟ ਚੱਲੇਗੀ | ਜ਼ਿਕਰਯੋਗ ਹੈ ਕਿ ਇਹਨਾਂ ਉਡਾਣਾਂ ਦੀ ਟਿਕਟ $115 ਹੈ ਅਤੇ ਪਹਿਲੇ ਵੀਕਐਂਡ 'ਚ ਸਿਰਫ ਕੁੱਛ ਸੀਟਾਂ ਹੀ ਮੌਜੂਦ ਹਨ |