ਬੁਢਲਾਡਾ (ਕਰਨ ) : ਟਰੱਕ ਅਪਰੇਟਰਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਟਰੱਕ ਅਪਰੇਟਰ ਮਾਰੂ ਨੀਤੀਆਂ ਕਾਰਨ ਦਿੱਤੇ ਬੁਢਲਾਡਾ ਧਰਨੇ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਜਿਲ੍ਹਾ ਪ੍ਰਧਾਨ ਮਾਨਸਾ ਚਰਨਜੀਤ ਅੱਕਾਂਵਾਲੀ ਨੇ ਧਰਨੇ ਵਿੱਚ ਹਾਜ਼ਰੀ ਲਗਵਾਈ ਤੇ ਧਰਨੇ ਦੀ ਪੁਰਜੋਰ ਹਮਾਇਤ ਕੀਤੀ। ਉਹਨਾ ਕਿਹਾ ਕਿ ਕੇਂਦਰ ਸਰਕਾਰ ਰੋਜ਼ਾਨਾ ਡੀਜ਼ਲ ਦੀਆਂ ਕੀਮਤਾਂ ਵਧਾਕੇ ਟਰੱਕ ਅਪਰੇਟਰਾਂ ਨੂੰ ਮਾਰ ਰਹੀ ਹੈ ਅੱਜ ਤੇਲ ਦਾ ਭਾਅ 100 ਦੇ ਨੇੜੇ ਪੁੱਜ ਚੁੱਕਿਆ ਹੈ ਤੇ ਦਿਨੋ ਦਿਨ ਹੋਰ ਵੱਧ ਰਿਹਾ ਹੈ। ਜਿਸ ਨਾਲ ਟਰੱਕਾਂ ਵਾਲੇ ਤੇ ਸਾਰੇ ਹੀ ਟਰਾਂਸਪੋਰਟਰ ਕੰਗਾਲੀ ਤੇ ਪਹੁੰਚ ਚੁੱਕੇ ਹਨ। ਸਪੇਅਰ ਪਾਰਟਸ ਤੇ ਟਾਇਰਾਂ ਦੀਆਂ ਕੀਮਤਾਂ ਨੂੰ ਵੀ ਅੱਗ ਲੱਗੀ ਹੋਈ ਹੈ ਜੋ ਅਪਰੇਟਰਾਂ ਨੂੰ ਹੋਰ ਨਚੌੜ ਰਹੇ ਨੇ । ਦੂਜੇ ਪਾਸੇ ਪੰਜਾਬ ਸਰਕਾਰ ਟਰੱਕ ਅਪਰੇਟਰਾਂ ਨੂੰ ਲੋੜੀਦਾ ਭਾੜਾ ਅਤੇ ਕਣਕ ਚੌਲਾਂ ਦੀ ਢੋਹ ਢੁਆਈ ਦੇ ਟੈਂਡਰ ਸਿੱਧੇ ਨਹੀਂ ਲੈਣ ਦੇ ਰਹੀ । ਸਰਕਾਰ ਦੇ ਕੁੱਝ ਚਹੇਤੇ ਟੈਂਡਰ ਲੈਕੇ ਵਿਚੋਲੇ ਬਣਕੇ ਅਪਰੇਟਰਾਂ ਦੀ ਮਿਹਨਤ ਦੀ ਕਮਾਈ ਆਪਣੀ ਜੇਬਾਂ ਵਿੱਚ ਪਾ ਰਹੇ ਨੇ ਜਿਸ ਨਾਲ ਅਪਰੇਟਰਾਂ ਦੀ ਲੁੱਟ ਦਿਨ.ਦਿਹਾੜੇ ਪੰਜਾਬ ਸਰਕਾਰ ਕਰਵਾ ਰਹੀ ਹੈ । ਹਲਕਾ ਵਿਧਾਇਕ ਨੇ ਕਿਹਾ ਕਿ ਕੇਂਦਰ ਤੇਲ ਦੀਆਂ ਕੀਮਤਾਂ ਤੇ ਕੰਟਰੋਲ ਕਰੇ ਤੇ ਪੰਜਾਬ ਸਰਕਾਰ ਵੀ ਆਪਣੇ ਹਿੱਸੇ ਦੇ ਟੈਕਸ ਘਟਾਕੇ ਟਰਾਂਸਪੋਰਟਰਾਂ ਤੇ ਆਮ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਤੋ ਰਾਹਤ ਦੇਵੇ।
ਜਿਲਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਟੈਂਡਰ ਸਿੱਧੇ ਅਪਰੇਟਰਾਂ ਨੂੰ ਦਿੱਤੇ ਜਾਣ ਤਾਂ ਜੋ ਪੈਸਾ ਸਿੱਧਾ ਅਪਰੇਟਰਾਂ ਨੂੰ ਮਿਲ ਸਕੇ ਨਾਲ ਹੀ ਅੱਕਾਂਵਾਲੀ ਨੇ ਕਿਹਾ ਕਿ ਅਪ੍ਰੈਲ ਚ ਕੀਤੀ ਕਣਕ ਦੀ ਢੋਆ ਢੋਆਈ ਦਾ ਬਣਦਾ ਪੈਸਾ ਅਜੇ ਤੱਕ ਟਰੱਕਾਂ ਅਪਰੇਟਰਾਂ ਨੂੰ ਨਹੀ ਮਿਲਿਆ ਤੇ ਪੰਜਾਬ ਸਰਕਾਰ ਤੋੰ ਮੰਗ ਕੀਤੀ ਠੇਕੇਦਾਰਾਂ ਤੋਂ ਜਲਦੀ ਪੈਸਾ ਅਪਰੇਟਰਾਂ ਨੂੰ ਦਵਾਇਆ ਜਾਵੈ। ਇਸ ਮੋਕੇ ਜ਼ਿਲ੍ਹਾ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ, ਹਰਜ਼ਿੰਦਰ ਸਿੰਘ ਦਿਆਲਪੁਰਾ, ਜੀਵਨ ਵਰੇ, ਰਮਨ ਗੜੱਦੀ ਨੇ ਟਰੱਕ ਅਪਰੇਟਰਾਂ ਦੇ ਧਰਨੇ ਚ ਹਾਜ਼ਰੀ ਲਗਵਾਈ।
ਫੋਟੋ ਬੁਢਲਾਡਾ: ਟਰੱਕ ਅਪਰੇਟਰਾਂ ਦੇ ਧਰਨੇ ਮੌਕੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ