by vikramsehajpal
ਦਿੱਲੀ(ਦੇਵ ਇੰਦਰਜੀਤ) :ਵਿਰੋਧੀ ਪਾਰਟੀਆਂ ਸੜਕ ਤੋਂ ਲੇ ਕੇ ਸੰਸਦ ਤੱਕ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ 'ਅਸੀਂ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਸਾਰੇ ਟੋਲ ਪਲਾਜ਼ਾ ਮੁਫਤ ਕਰਾਂਗੇ ਤਾਂ ਜੋ ਸਰਕਾਰ ਨੂੰ ਦਿਖਾ ਸਕੀਏ ਕਿ ਇਹ ਸਿਰਫ ਪੰਜਾਬ ਅਤੇ ਹਰਿਆਣਾ ਦਾ ਅੰਦੋਲਨ ਨਹੀਂ ਹੈ ,ਇਹ ਪੂਰੇ ਦੇਸ਼ ਦਾ ਅੰਦੋਲਨ ਹੈ।" ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਸਰਕਾਰ ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਅੱਜ ਸਾਡਾ ਦੇਸ਼ ਰੁਜ਼ਗਾਰ ਪੈਦਾ ਨਹੀਂ ਕਰ ਸਕਦਾ, ਇਹ ਕੱਲ ਵੀ ਨਹੀਂ ਕਰ ਸਕੇਗਾ, ਕਿਉਂਕਿ ਤੁਸੀਂ ਦੇਸ਼ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਇਹ ਕਿਸਾਨ ਦਾ ਨਹੀਂ, ਦੇਸ਼ ਦਾ ਅੰਦੋਲਨ ਹੈ, ਜਿਸ ਨੂੰ ਕਿਸਾਨ ਸਿਰਫ ਰਸਤਾ ਦਿਖਾ ਰਿਹਾ ਹੈ, ਹਨੇਰੇ ਵਿੱਚ ਟਾਰਚ ਦਿਖਾ ਰਿਹਾ ਹੈ।