ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੀਤੀ ਦਿਨੀਂ ਦਿੱਲੀ ਤੋਂ ਮੁਕਤਸਰ ਸਾਹਿਬ ਅਦਾਲਤ 'ਚ ਪੇਸ਼ ਕੀਤਾ ਗਿਆ । ਜ਼ਿਕਰਯੋਗ ਹੈ ਕਿ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਟਰਾਂਜਿਟ ਰਿਮਾਂਡ 'ਤੇ ਲਿਆਂਦਾ ਸੀ । ਬਿਸ਼ਨੋਈ ਨੂੰ ਹੁਣ ਅਦਾਲਤ ਵਲੋਂ 6 ਦਿਨਾਂ ਦੀ ਰਿਮਾਂਡ 'ਤੇ ਭੇਜਿਆ ਗਿਆ । ਲਾਰੈਂਸ ਨੂੰ 13 ਦਸੰਬਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ । ਦੱਸਿਆ ਜਾ ਰਿਹਾ ਕਿ ਮੁਕਤਸਰ ਪੁਲਿਸ ਲਾਰੈਂਸ ਨੂੰ 2021 ਦੇ ਇਕ ਫਿਰੌਤੀ ਮਾਮਲੇ 'ਚ ਪੁੱਛਗਿੱਛ ਕਰਨ ਲਈ ਲੈ ਕੇ ਆਈ ਹੈ ।
ਦੱਸ ਦਈਏ ਕਿ 2021 ਵਿੱਚ ਮੁਕਤਸਰ ਵਿਖੇ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕਿਸੇ ਵਿਅਕਤੀ ਵਲੋਂ ਉਸ ਨੂੰ ਲਗਾਤਾਰ ਫੋਨ ਕਰਕੇ 30 ਲੱਖ ਦੀ ਫਿਰੌਤੀ ਮੰਗੀ ਜਾ ਰਹੀ ਹੈ ਤੇ ਜੇਕਰ ਉਸ ਨੇ ਮੰਗ ਪੂਰੀ ਨਹੀਂ ਕੀਤੀ ਤਾਂ ਉਹ ਮੇਰੇ ਪੁੱਤ ਨੂੰ ਮਾਰ ਦੇਣਗੇ । ਫੋਨ ਕਰਨ ਵਾਲਾ ਵਿਅਕਤੀ ਖੁੰਦ ਨੂੰ ਲਾਰੈਂਸ ਬਿਹਸਨੋਈ ਦੱਸ ਰਿਹਾ ਸੀ ਤੇ ਉਸ ਨੇ ਕਿਹਾ ਸੀ ਕਿ ਉਹ 23 ਮਾਰਚ ਨੂੰ ਪੇਸ਼ੀ ਭੁਗਤਣ ਲਈ ਫਰੀਦਕੋਟ ਆ ਰਿਹਾ ਹੈ । ਉਸ ਤੋਂ ਪਹਿਲਾਂ ਉਸ ਨੂੰ ਫਿਰੌਤੀ ਦੇ ਦਿੱਤੀ ਜਾਵੇ । ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਦਮਨਪ੍ਰੀਤ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ,ਜੋ ਕਿ ਹੁਣ ਜ਼ਮਾਨਤ ਤੇ ਹੈ । ਹੁਣ ਪੁਲਿਸ ਬਿਸ਼ਨੋਈ ਕੋਲੋਂ ਪੁੱਛਗਿੱਛ ਕਰੇਗੀ ।