ਗੜ੍ਹਸ਼ੰਕਰ, 7 ਫਰਵਰੀ: ਗੜ੍ਹਸ਼ੰਕਰ ਪੁਲਿਸ ਨੇ ਮਾੜੇ ਅਨਸਰਾਂ ਦੇ ਖ਼ਿਲਾਫ ਚਲਾਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਸ਼ਹਿਰ ਵਿੱਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ‘ਤੇ 6 ਔਰਤਾਂ ਸਮੇਤ 11 ਵਿਅਕਤੀਆਂ ਨੂੰ ਇਤਰਾਜ਼ ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ SHO ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਨਾਲ ਸ਼ਹਿਰ ਦੇ ਬੰਗਾ ਚੌਂਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੁੱਖਬਰ ਤੋਂ ਸੂਚਨਾ ਮਿਲੀ ਕਿ ਰਜੇਸ਼ਵਰ ਸਿੰਘ ਉਰਫ ਰੋਕੀ ਪੁੱਤਰ ਕੁਲਦੀਪ ਸਿੰਘ ਵਾਸੀ ਗਤਸੰਕਰ ਆਪਣੇ ਘਰ ਵਿੱਚ ਮਨਜੀਤ ਕੌਰ ਉਰਫ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ ਨਾਲ ਰਲ ਕੇ ਨਜਾਇਜ ਧੰਦਾ ਚਲਾ ਰਹੇ ਹਨ। ਜੇ ਹੁਣ ਹੀ ਉਕਤ ਦੇ ਰੇਡ ਕੀਤਾ ਜਾਵੇ ਤਾਂ ਉਸਦੇ ਘਰ ਵਿੱਚ ਕਾਫੀ ਮਰਦ ਤੇ ਔਰਤਾ ਇੰਤਰਾਜਯੋਗ ਹਾਲਤ ਵਿੱਚ ਮਿਲ ਸਕਦੇ ਹਨ। ਜਿਸ ਤੋਂ ਬਾਅਦ ਲੇਡੀਜ਼ ਪੁਲਿਸ ਦੀ ਸਹਾਇਤਾ ਨਾਲ ਉਕਤ ਘਰ ਤੇ ਰੇਡ ਕੀਤੀ ਗਈ ਤਾਂ ਉਥੋਂ 6 ਔਰਤਾਂ ਸਮੇਤ 11 ਵਿਅਕਤੀ ਇੰਤਜ਼ਾਰ ਯੋਗ ਹਾਲਤ ਵਿੱਚ ਪਾਏ ਗਏ।ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਦੀ ਪਹਿਚਾਣ ਰਜੇਸ਼ਵਰ ਸਿੰਘ ਪੁੱਤਰ ਕੁਲਦੀਪ ਸਿੰਘ, ਸਾਗਰ ਮੁਹੰਮਦ ਪੁੱਤਰ ਬੂਟਾ ਖਾ, ਰਾਣੀ ਪਤਨੀ ਸੁਖਦੇਵ, ਗੁਰਮੀਤ ਕੌਰ ਪਤਨੀ ਅਮਗਰੇਜ ਸਿੰਘ, ਪੂਜਾ ਪਤਨੀ ਸਾਹਿਲ, ਮੀਨੂੰ ਪਤਨੀ ਰਣਜੀਤ ਸਿੰਘ ਵਾਸੀ ਗੜ੍ਹਸ਼ੰਕਰ, ਸਤਿੰਦਰ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਡਾਨਸੀਵਾਲ, ਸੋਰਵ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮੋਤੀਆ, ਪਵਨ ਬਾਲੀ ਪੁੱਤਰ ਧਰਮ ਪਾਲ ਵਾਸੀ ਮੁਬਾਰਕਪੁਰ, ਮਨਜੀਤ ਕੌਰ ਉਰਫ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ, ਸੁੱਖੀ ਪਤਨੀ ਅਸ਼ੋਕ ਕੁਮਾਰ ਵਾਸੀ ਸਤਨੌਰ ਵਜੋਂ ਹੋਈ ਹੈ। ਐਸ.ਐਚ.ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।
by jagjeetkaur