ਜਹਿਰੀਲੀ ਸ਼ਰਾਬ ਨਾਲ ਸੂਬੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਸਿਆਸਤ ਗਰਮ

by mediateam

ਜ਼ਹਿਰੀਲੀ ਨਕਲੀ ਸ਼ਰਾਬ ਨਾਲ ਸੂਬੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੁਆਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਤ ਪੰਜਾਬ ਕੈਬਿਨੇਟ ਦੇ ਮੰਤਰੀਆਂ *ਤੇ ਲਗਾਏ ਗੰਭੀਰ ਦੋਸ਼ਾਂ ਤੋਂ ਤਿਲਮਿਲਾਏ ਕੈਬਿਨੇਟ ਮੰਤਰੀਆਂ ਨੇ ਜਿਥੇ ਉਕਤ ਦੋਵੇਂ ਨੇਤਾਵਾਂ ਵਿਰੁੱਧ ਕਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ, ਦੂਜੇ ਪਾਸੇ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਸਾਂਸਦ ਦੂਲੋਂ ਦੇ ਖੰਨਾ ਸਥਿਤ ਨਿਵਾਸ ਦੇ ਘੇਰਾਓ ਕਰਦਿਆਂ ਉਨ੍ਹਾਂ ਨੂੰ ਆਪਣੀ ਗੱਲ ਸਰਵਜਨਿਕ ਤੌਰ ਤੇ ਨਾਂ ਕਰਦਿਆਂ ਪਾਰਟੀ ਆਲਾਕਮਾਨ ਨਾਲ ਬੰਦ ਕਮਰੇ ਵਿੱਚ ਬੈਠ ਕੇ ਕਰਨ ਦੀ ਨਸੀਹਤ ਦਿੱਤੀ ਗਈ। ਜਿਸ *ਤੇ ਦੂਲੋਂ ਨੇ ਕੜੇ ਤੇਵਰ ਅਪਣਾਉਂਦਿਆਂ ਯੂਥ ਨੇਤਾਵਾਂ ਨੂੰ ਖਰੀ—ਖੋਟੀ ਸੁਣਾਈ ਅਤੇ ਕਿਹਾ ਕਿ ਉਹ ਆਲ ਇੰਡੀਆ ਕਾਂਗਰਸ ਪਾਰਟੀ ਦੇ ਫਾਊਂਡਰ ਮੈਂਬਰ ਹਨ ਅਤੇ ਉਹ ਉਨ੍ਹਾਂ ਨੂੰ ਨਾਂ ਸਿਖਾਉਣ ਕੀ ਕਿ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।