ਅਟਲ ਬਿਹਾਰੀ ਵਾਜਪਈ ਦੀ ਮੁਰਤ ਦਾ ਉਦਘਾਟਨ, ਮੋਦੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

by

ਲਖਨਊ (ਇੰਦਰਜੀਤ ਸਿੰਘ) : ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਦੀ ਮੁਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਭਵਨ ਵਿਚ ਕੀਤਾ। ਅਟਲ ਜੀ ਦੀ 25 ਫੁੱਟ ਉਚੀ ਤਾਂਬੇ ਦੀ ਮੂਰਤੀ 'ਤੇ ਮੋਦੀ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਹ ਮੂਰਤੀ ਉਤਰ ਪ੍ਰਦੇਸ਼ ਦੇ ਸੰਸਕ੍ਰਿਤੀ ਵਿਭਾਗ ਨੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਦੇ ਨਿਰਦੇਸ਼ਾਂ 'ਤੇ ਬਣਵਾਈ ਹੈ।

ਲੋਕ ਭਵਨ ਵਿਚ ਕਰਵਾਏ ਗਏ ਸਮਾਗਮ ਵਿਚ ਮੁੱਖ ਮੰਤਰੀ ਯੋਗੀ ਅਦਿਤਯ ਨਾਥ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਜਿਥੋਂ ਅਟਲ ਜੀ ਚੁਣੇ ਜਾਂਦੇ ਸਨ, ਉਥੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ।

ਇਸ ਤੋਂ ਪਹਿਲਾਂ ਲੋਕ ਭਵਨ ਪਹੁੰਚੇ ਪੀਐਮ ਮੋਦੀ ਦਾ ਰਾਜਪਾਲ ਆਨੰਦੀ ਬੇਨ ਪਟੇਲ , ਗ੍ਰਹਿ ਮੰਤਰੀ ਰਾਜਨਾਥ ਸਿੰਘ, ਮੁੱਖ ਮੰਤਰੀ ਯੋਗੀ ਅਦਿਤਯਨਾਥ, ਵਿਧਾਨ ਸਭਾ ਪ੍ਰਧਾਨ ਹਿਰਦੈ ਨਰਾਇਣ ਦੀਕਸ਼ਤ, ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਅਤੇ ਕੇਸ਼ਵ ਪ੍ਰਸਾਦ ਮੌਰੀਆ ਨੇ ਸਵਾਗਤ ਕੀਤਾ।