ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਰੱਕ ਡਰਾਈਵਰਾਂ ਦੇ ਜ਼ਬਰਦਸਤੀ ਵੈਕਸਿਨੇਸ਼ਨ ਦੇ ਵਿਰੋਧ 'ਚ ਕੈਨੇਡਾ 'ਚ ਕਾਫੀ ਪ੍ਰਦਰਸ਼ਨ ਹੋਇਆ ਹੈ। ਕੈਨੇਡੀਅਨ ਸਰਕਾਰ ਕੋਵਿਡ ਤੋਂ ਬਚਾਅ ਲਈ ਟਰੱਕ ਡਰਾਈਵਰਾਂ ਦੀ ਪੂਰੀ ਵੈਕਸਿਨੇਸ਼ਨ ਮੁਹਿੰਮ ਅੱਗੇ ਵਧਾ ਰਹੀ ਹੈ ਪਰ ਟਰੱਕ ਡਰਾਈਵਰ ਸਰਕਾਰ ਦੇ ਖਿਲਾਫ ਖੜ੍ਹੇ ਹੋ ਗਏ ਹਨ। ਇਸ ਮਾਮਲੇ 'ਚ ਡਰਾਈਵਰਾਂ ਦੇ ਸਮਰਥਨ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਦੇ ਬਾਡੀਗਾਰਡ ਵੀ ਗਏ ਹਨ। ਟਰੂਡੋ ਦੇ 6 ਸਾਲ ਤੋਂ ਨਿੱਜੀ ਸੁਰਖਿਆ 'ਚ ਤਾਇਨਾਤ ਬੁਲਫ਼ੋਰਡ ਨੇ ਹਿੰਸਕ ਪ੍ਰਦਰਸ਼ਨ ਦੇ ਹੱਕ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੋ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਧੱਕੇਸ਼ਾਹੀ ਨਹੀਂ ਦੇਖ ਸਕਦੇ, ਜੋ ਵੀ ਹੋ ਰਹੀਆਂ ਹਨ। ਬੁਲਫ਼ੋਰ੍ਡ ਨੇ ਕਿਹਾ ਕਿ ਮੈਨੂੰ ਹਮੇਸ਼ਾ ਮਹਿਸ਼ੂਸ ਹੁੰਦਾ ਰਿਹਾ ਹੈ ਕਿ ਮੇਰੇ ਮੌਲਿਕ ਅਧਿਕਾਰ ਕੀ ਹਨ ਤੇ ਕੈਨੇਡਾ ਦੀ ਪੁਲਿਸ ਨੂੰ ਵੀ ਆਮ ਲੋਕਾਂ ਦੇ ਮੌਲਿਕ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਵੀ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਕਾਨੂੰਨ ਕੀਤੇ ਵੀ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਨਾਲ ਇਸ ਤਰ੍ਹਾਂ ਜ਼ਬਰਦਸਤੀ ਕਰੋ।