PM ਸੁਨਕ ਦਾ ਐਲਾਨ – ਨਫ਼ਰਤ ਫੈਲਾਉਣ ਵਾਲੇ ਪਾਕਿਸਤਾਨੀ ਇਸਲਾਮਿਕ ਧਾਰਮਿਕ ਆਗੂਆਂ ਨੂੰ ਬਰਤਾਨੀਆ ‘ਚ ਨਹੀਂ ਹੋਣ ਦਿੱਤਾ ਜਾਵੇਗ ਦਾਖ਼ਲ
ਪੱਤਰ ਪ੍ਰੇਰਕ : ਬ੍ਰਿਟੇਨ ਵਿਚ ਵਧਦੇ ਕੱਟੜਵਾਦ ਤੋਂ ਪਰੇਸ਼ਾਨ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੁਸਲਿਮ ਧਾਰਮਿਕ ਨੇਤਾਵਾਂ 'ਤੇ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਹੈ। ਇਕ ਨਿੱਜ ਅਖਬਾਰ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਸਰਕਾਰ ਨੇ ਇਕ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਅਫਗਾਨਿਸਤਾਨ, ਪਾਕਿਸਤਾਨ ਅਤੇ ਇੰਡੋਨੇਸ਼ੀਆ ਦੇ ਕੱਟੜਪੰਥੀ ਇਸਲਾਮੀ ਧਾਰਮਿਕ ਆਗੂ ਬ੍ਰਿਟੇਨ ਨਹੀਂ ਆ ਸਕਣਗੇ। ਇਸ ਦੇ ਲਈ ਵੀਜ਼ਾ ਚੇਤਾਵਨੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਯੋਜਨਾ ਮੁਤਾਬਕ ਇਸ ਸੂਚੀ 'ਚ ਸ਼ਾਮਲ ਨਾਵਾਂ ਨੂੰ ਬ੍ਰਿਟੇਨ 'ਚ ਐਂਟਰੀ ਨਹੀਂ ਮਿਲੇਗੀ।
ਰਿਪੋਰਟ ਮੁਤਾਬਕ ਬ੍ਰਿਟਿਸ਼ ਸਰਕਾਰ ਨੇ ਖੁਫੀਆ ਰਿਪੋਰਟਾਂ ਦਾ ਅਧਿਐਨ ਕਰਨ ਤੋਂ ਬਾਅਦ ਮੰਨਿਆ ਹੈ ਕਿ ਦੇਸ਼ ਵਿਚ ਕੱਟੜਪੰਥੀਆਂ ਦੀਆਂ ਕਾਰਵਾਈਆਂ ਅਤੇ ਗਿਣਤੀ ਹੈਰਾਨੀਜਨਕ ਹੈ। ਇਸ ਤੋਂ ਬਾਅਦ ਅਜਿਹੇ ਲੋਕਾਂ 'ਤੇ ਲਗਾਮ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਤਹਿਤ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਕੱਟੜਪੰਥੀਆਂ ਦੇ ਦਾਖਲੇ ਨੂੰ ਰੋਕਣ ਲਈ ਉਪਾਅ ਵਿਚਾਰੇ ਗਏ।
ਇਸ ਦੇ ਤਹਿਤ ਪਾਕਿਸਤਾਨ, ਅਫਗਾਨਿਸਤਾਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਕੱਟੜਪੰਥੀ ਧਾਰਮਿਕ ਨੇਤਾਵਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ, ਤਾਂ ਜੋ ਇਹ ਲੋਕ ਬ੍ਰਿਟੇਨ ਆ ਕੇ ਭੜਕਾਊ ਬਿਆਨ ਨਾ ਦੇ ਸਕਣ। ਇਸ ਦੇ ਲਈ ਸੂਚੀ ਤਿਆਰ ਕੀਤੀ ਗਈ ਹੈ। ਇਸ ਵਿੱਚ ਅਜਿਹੇ ਰੈਡੀਕਲਸ ਦੇ ਨਾਮ ਹੋਣਗੇ। ਜਿਵੇਂ ਹੀ ਇਹ ਲੋਕ ਬ੍ਰਿਟੇਨ ਦੇ ਵੀਜ਼ੇ ਲਈ ਅਪਲਾਈ ਕਰਨਗੇ, ਉਨ੍ਹਾਂ ਦੇ ਨਾਂ ਕੰਪਿਊਟਰ ਪ੍ਰੋਗਰਾਮ ਰਾਹੀਂ ਕਰਾਸ ਚੈੱਕ ਕੀਤੇ ਜਾਣਗੇ। ਜੇਕਰ ਉਹ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਐਂਟਰੀ ਨਹੀਂ ਮਿਲੇਗੀ।