by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਨਰਸ ਦਿਹਾੜੇ ’ਤੇ ਕਿਹਾ ਕਿ ਸਭ ਤੋਂ ਚੁਣੌਤੀਪੂਰਨ ਦੌਰ ’ਚ ਵੀ ਬੇਮਿਸਾਲ ਕੰਮ ਕਰਨ ਲਈ ਸਾਰੇ ਨਰਸਿੰਗ ਕਰਮਚਾਰੀਆਂ ਦੀ ਇਕ ਵਾਰ ਫਿਰ ਤੋਂ ਸ਼ਲਾਘਾ ਕਰਨ ਦਾ ਦਿਨ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ‘‘ਕੌਮਾਂਤਰੀ ਨਰਸ ਦਿਹਾੜਾ ਨਰਸਿੰਗ ਭਾਈਚਾਰੇ ਪ੍ਰਤੀ ਸਾਡਾ ਧੰਨਵਾਦ ਜ਼ਾਹਰ ਕਰਨ ਦਾ ਮੌਕਾ ਹੈ, ਜਿਸ ਨੂੰ ਮਨੁੱਖਤਾ ਪ੍ਰਤੀ ਉਸ ਦੀ ਨਿਸਵਾਰਥ ਸੇਵਾ ਲਈ ਜਾਣਿਆ ਜਾਂਦਾ ਹੈ। ਜੀਵਨ 'ਤੇ ਜਨਤਕ ਸਿਹਤ ਦੀ ਰੱਖਿਆ ਲਈ ਉਸਦੀ ਡੂੰਘੀ ਵਚਨਬੱਧਤਾ ਸ਼ਲਾਘਾਯੋਗ ਹੈ।”