ਨਿਊਜ਼ ਇਸ਼ਕ (ਰਿੰਪੀ ਸ਼ਰਮਾ) : ਯੂਕਰੇਨ ਸੰਕਟ ਦੇ ਵਿਚਕਾਰ ਕਵਾਡ ਦੇ ਨੇਤਾਵਾਂ ਦੀ ਵਰਚੂਅਲ ਮੀਟਿੰਗ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਚਾਰੇ ਨੇਤਾ ਏਸ਼ੀਆ ਪ੍ਰਸ਼ਾਂਤ ਖੇਤਰ ਦੀਆਂ ਮਹੱਤਵਪੂਰਨ ਘਟਨਾਵਾਂ ਉਤੇ ਆਪਣੇ ਵਿਚਾਰ ਸਾਂਝੇ ਕਰਨਗੇ। ਕਵਾਡ ਨੇਤਾ ਸੰਗਠਨ ਦੇ ਏਜੰਡੇ ਮੁਤਾਬਕ ਕੀਤੀ ਗਈ ਪਹਿਲ ਦੇ ਉਦਘਾਟਨ ਦੀ ਵੀ ਸਮੀਖਿਆ ਵੀ ਕਰਨਗੇ। ਕਵਾਡ ਦੇ ਹਾਂਪੱਖੀ ਏਜੰਡੇ ਨੂੰ ਲੈ ਕੇ ਚਾਰੇ ਨੇਤਾਵਾਂ ਨੇ ਪਹਿਲਾਂ ਵੀ ਇਸ ਸਬੰਧੀ ਵਿਚਾਰ ਸਾਂਝੇ ਕੀਤੇ ਸਨ।
ਇਸ ਮੀਟਿੰਗ ਵਿਚ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਏਸ਼ੀਆ ਵਿੱਚ ਪੈ ਰਹੇ ਅਸਰ ਉਤੇ ਵਿਚਾਰ ਸਾਂਝੇ ਕਰਨਗੇ ਤਾਂ ਕਿ ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਹਿੰਦ ਮਹਾਸਾਗਰ ਵਿੱਚ ਸੁਨਾਮੀ ਤੋਂ ਬਾਅਦ ਭਾਰਤ, ਜਾਪਾਨ, ਆਸਟ੍ਰੇਲੀਆ ਨੇ ਆਫਤ ਰਾਹਤ ਵਿੱਚ ਕੋਸ਼ਿਸ਼ ਵਿੱਚ ਸਹਿਯੋਗ ਕਰਨ ਲਈ ਇਕ ਗੈਰ-ਰਸਮੀ ਗਠਜੋੜ ਬਣਾਇਆ ਸੀ। ਦੱਸ ਦੇਈਏ ਕਿ ਰੂਸ ਵਲੋਂ ਯੂਕ੍ਰੇਨ ’ਤੇ ਜੰਗ ਦੇ 8ਵੇਂ ਦਿਨ ਰੂਸੀ ਹਮਲੇ ਹੋਰ ਤੇਜ਼ ਹੋ ਗਏ ਹਨ। ਯੂਕ੍ਰੇਨ ’ਚ ਹੁਣ ਤਕ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ।