ਦੇਸ਼ ਦੇ ਅਜਿਹੇ ਪ੍ਰਧਾਨਮੰਤਰੀ ਜਿਹਨਾਂ ਦੇ ਸੋਸ਼ਲ ਮੀਡਿਆ ਤੇ ਬਹੁਤ ਜਾਈਦਾ ਫੋਲੋਵਰਸ ਨੇ ਉਹ ਸੋਸ਼ਲ ਮੀਡਿਆ ਤੇ ਲੋਕਾਂ ਦੇ ਚਹੇਤੇ ਨੇ , ਪਰ ਹੁਣ ਕੁੱਝ ਉਲਟਾ ਦੇਖਣ ਨੂੰ ਮਿਲਿਆ ਹੈ , ਕੋਰੋਨਾ ,ਬੇਰੁਜਗਾਰੀ , ਅਤੇ GDP ਦੀ ਘੱਟ ਰਹੀ ਗਰੋਥ ਨੂੰ ਲੈ ਕੇ ਲੋਕਾਂ ਦੇ ਵਲੋਂ ਮੋਦੀ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੱਡੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲੰਘੇ ਹਫ਼ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ ਮਿਲੇ। ਇਸਦੇ ਨਾਲ ਹੀ ਲੋਕਾਂ ਨੇ ਬੀਜੇਪੀ ਦੇ ਯੂਟਿਊਬ ਚੈਨਲ 'ਤੇ ਤਿੱਖੇ ਕੁਮੈਂਟ ਵੀ ਕੀਤੇ। ਹਾਲਾਤ ਇਹ ਬਣ ਗਈ ਸੀ ਕਿ ਬੀਜੇਪੀ ਨੂੰ ਕੁਮੈਂਟ ਬਲੌਕ ਕਰਨੇ ਪਏ।
ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਹੁਣ ਬੀਜੇਪੀ ਦੀਆਂ ਹੋਰਨਾਂ ਵੀਡੀਓ ਨੂੰ ‘ਡਿਸਲਾਈਕ’ ਕੀਤਾ ਜਾਣ ਲੱਗ ਪਿਆ ਆ । ਇਹ ਵੇਖ ਬੀਜੇਪੀ ਪਾਰਟੀ ਹੈਰਾਨ ਹੈ ਅਤੇ ਬੀਜੇਪੀ ਦਾ ਕਹਿਣਾ ਹੈ ਕਿ ਇਹ ਕਾਂਗਰਸ ਦੀ ਸ਼ਰਾਰਤ ਹੈ ਪਰ ਇਸ ਗੱਲ ਤੋਂ ਹਰ ਕੋਈ ਵਾਕਫ ਹੈ ਕਿ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਕਾਫੀ ਗੁੱਸਾ ਹੈ। ਇਸ ਨੂੰ ਵੇਖਦਿਆਂ ਬੀਜੇਪੀ ਨੂੰ ਪੋਸਟ ਕੀਤੀਆਂ ਜਾ ਰਹੀਆਂ ਵੀਡੀਓ ’ਚੋਂ ‘ਲਾਈਕ’ ਤੇ ‘ਡਿਸਲਾਈਕ’ ਵਾਲਾ ਬਟਨ ਹੀ ਹਟਾਉਣਾ ਪੈ ਗਿਆ ਹੈ।