ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਹਿਰਾਂ 'ਚ ਇਮਾਰਤਾਂ ਢਹਿਣ ਤੇ ਅੱਗ ਲਗਣ ਦੀਆਂ ਘਟਨਾਵਾਂ ਹੁਣ ਚਿੰਤਾ ਦਾ ਵਿਸ਼ਾ ਬਣ ਰਿਹਾ ਹਨ। ਉਨ੍ਹਾਂ ਨੇ ਕਿਹਾ ਜੇਕਰ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਦੇ ਮੇਅਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ PM ਨੇ ਕਿਹਾ ਕਿ ਸਬਕਾ ਵਿਕਾਸ ਸਬਕਾ ਵਿਸ਼ਵਾਸ ਦਾ ਭਾਜਪਾ ਦਾ ਸ਼ਾਸਨ ਦਾ ਮਾਡਲ ਉਸ ਨੂੰ ਦੂਜਿਆਂ ਤੋਂ ਵੱਖ ਕਰਦਾ ਹੈ ।
ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਵੀ ਆਪਣੇ ਉਸ ਪੱਧਰ ਤੇ ਲਿਜਾਉਣਾਂ ਹੈ ਕਿ ਆਉਣ ਵਾਲਿਆਂ ਪੀੜੀਆਂ ਤੁਹਾਨੂੰ ਯਾਦ ਕਰਕੇ ਕਹਿਣ ਕਿ ਸਾਡੇ ਸ਼ਹਿਰ ਵਿੱਚ ਭਾਜਪਾ ਦੇ ਇਕ ਮੇਅਰ ਆਏ ਸੀ, ਉਸ ਸਮੇ ਉਹ ਕੰਮ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਿਯਮ ਕਾਨੂੰਨਾਂ ਦੀ ਪਾਲਣਾ ਯਕੀਨੀ ਕਰਨਾ ਸਾਡੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣਾ ਇਕ ਅਨੁਭਵ ਸਾਂਝਾ ਕਰਦੇ ਕਿਹਾ ਕਿ ਜੇਕਰ ਸਹੀ ਕੰਮ ਕੀਤਾ ਜਾਵੇਗਾ ਤੇ ਜਨਹਿੱਤ ਵਿੱਚ ਹੀ ਕੀਤਾ ਜਾਵੇਗਾ, ਇਸ ਨਾਲ ਲੋਕਾਂ ਦਾ ਸਾਥ ਵੀ ਮਿਲੇਗਾ।