ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ 5G ਟੈਲੀਕਾਮ ਦੀ ਸੇਵਾਵਾਂ ਸ਼ੁਰੂ ਕਰਨਗੇ ਦੇਸ਼ ਵਿੱਚ 5G ਸ਼ੁਰੂ ਹੋਣ ਤੋਂ ਬਾਅਦ ਸੰਚਾਰ ਕ੍ਰਾਂਤੀ ਦੇ ਇਕ ਨਵੇਂ ਦੌਰ ਦਾ ਜਨਮ ਹੋਵੇਗਾ। ਇਹ ਉੱਚ ਡਾਟਾ ਦਰ ਦੀ ਸਹੂਲਤ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ 3 ਵੱਡੇ ਟੈਲੀਕਾਮ ਅਪਰੇਟਰ ਵੀ ਮੌਜੂਦ ਹੋਣਗੇ। 5G ਪ੍ਰੋਗਰਾਮ ਵਿੱਚ ਹਿਸਾ ਲੈਦਿਆਂ ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਦੀ ਭਾਰਤ ਵਿੱਚ ਅੱਜ 5G ਟੈਲੀਕਾਮ ਦੀ ਸੇਵਾ ਸ਼ੁਰੂ ਕਰਨਗੇ ।
ਇਸ ਦਿਨ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ । ਉਨ੍ਹਾਂ ਨੇ ਕਿਹਾ ਇਥੇ ਉਹ ਇੰਡੀਅਨ ਮੋਬਾਈਲ ਕਾਂਗਰਸ ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਇਸ ਮੌਕੇ ਤੇ ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਵੀ ਸ਼ਾਮਿਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ 5G ਲਾਂਚ ਦੇ ਦੌਰਾਨ ਰਿਲਾਇੰਸ ਜੀਓ ਦੇ ਇਕ ਸਕੂਲ ਦੇ ਇਕ ਅਧਿਆਪਕ ਨੂੰ ਮਹਾਰਾਸ਼ਟਰ ਗੁਜਰਾਤ 'ਚ ਵੱਖ ਵੱਖ ਥਾਵਾਂ ਤੇ ਵਿਦਿਆਰਥੀਆਂ ਨਾਲ ਜੋੜੇਗਾ। ਦੂਰਸੰਚਾਰ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 5G ਨੂੰ ਵੱਖ ਵੱਖ ਪੜਾਵਾਂ ਵਿੱਚ ਹੋਲੀ ਹੋਲੀ ਲਾਂਚ ਕੀਤਾ ਜਾਵੇਗਾ । ਪਹਿਲਾ ਪਪੜਾਅ ਵਿੱਚ 13 ਸ਼ਹਿਰਾਂ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।